ਵਾਸ਼ਿੰਗਟਨ: ਅਮਰੀਕਾ ਵਿੱਚ 24 ਘੰਟਿਆਂ ਵਿੱਚ ਤੀਜਾ ਵੱਡਾ ਹਮਲਾ ਹੋਇਆ ਹੈ। ਹੁਣ ਇੱਕ ਹਮਲਾਵਰ ਨੇ ਕੁਈਨਜ਼, ਨਿਊਯਾਰਕ ਵਿਚ ਇਕ ਨਾਈਟ ਕਲੱਬ ਵਿਚ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਵਿੱਚ 11 ਲੋਕ ਜ਼ਖ਼ਮੀ ਹੋ ਗਏ। ਜਿਸ ਨਾਈਟ ਕਲੱਬ ਵਿਚ ਇਹ ਘਟਨਾ ਵਾਪਰੀ ਉਸ ਦਾ ਨਾਂ ਅਮਜੂਰਾ ਨਾਈਟ ਕਲੱਬ ਹੈ। ਗੋਲੀਬਾਰੀ ਬੀਤੀ ਰਾਤ ਕਰੀਬ 11.45 ਵਜੇ ਹੋਈ।
ਤੁਹਾਨੂੰ ਦੱਸ ਦੇਈਏ ਕਿ 24 ਘੰਟਿਆਂ ਦੇ ਅੰਦਰ ਅਮਰੀਕਾ ਵਿੱਚ ਇਹ ਤੀਜਾ ਅਤਿਵਾਦੀ ਹਮਲਾ ਹੈ। ਪਹਿਲਾ ਹਮਲਾ ਅਮਰੀਕਾ ਦੇ ਨਿਊ ਓਰਲੀਨਜ਼ ਵਿੱਚ ਹੋਇਆ, ਜਿੱਥੇ 15 ਲੋਕਾਂ ਦੀ ਮੌਤ ਹੋ ਗਈ। ਦੂਜਾ ਹਮਲਾ ਅਮਰੀਕਾ ਦੇ ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਨੇੜੇ ਹੋਇਆ। ਇਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਉਥੇ ਸੱਤ ਲੋਕ ਜ਼ਖ਼ਮੀ ਹੋ ਗਏ।
ਇਸ ਤੋਂ ਇਲਾਵਾ ਨਿਊ ਓਰਲੀਨਜ਼ ’ਚ ਕੈਨਾਲ ਐਂਡ ਬੋਰਬੋਨ ਸਟਰੀਟ ’ਤੇ ਨਵੇਂ ਸਾਲ ਦੇ ਪਹਿਲੇ ਕੁੱਝ ਘੰਟਿਆਂ ’ਚ ਇਕ ਕਾਰ ਨੇ ਭੀੜ ਨੂੰ ਦਰੜ ਦਿਤਾ, ਜਿਸ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸ਼ਹਿਰ ਦੀ ਐਮਰਜੈਂਸੀ ਤਿਆਰੀ ਏਜੰਸੀ ਨੋਲਾ ਰੈਡੀ ਨੇ ਦਿਤੀ ਸੀ। ਨਿਊ ਓਰਲੀਨਜ਼ ਪੁਲਿਸ ਨੇ ਪਹਿਲਾਂ ਕਿਹਾ ਸੀ ਕਿ ਉਹ ‘ਵੱਡੇ ਪੱਧਰ ’ਤੇ ਮੌਤਾਂ’ ਦੀ ਸਥਿਤੀ ਨਾਲ ਨਜਿੱਠ ਰਹੇ ਹਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।