ਫਰੀਦਕੋਟ: ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ਨੂੰ ਲੈ ਕੇ ਅੱਜ ਵਿਜ਼ੀਲੈਂਸ ਵਿਭਾਗ ਫਰੀਦਕੋਟ ਵੱਲੋਂ ਕਾਂਗਰਸ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੂੰ ਤਲਬ ਕੀਤਾ ਗਿਆ। ਜਿੱਥੇ ਲਗਭਗ ਇੱਕ ਘੰਟਾ ਉਨ੍ਹਾਂ ਤੋਂ ਸਵਾਲ ਜਵਾਬ ਕੀਤੇ ਗਏ। ਵਿਧਿਆਕ ਕਿਕੀ ਢਿੱਲੋਂ ਆਪਣੇ ਆਮਦਨ ਟੈਕਸ ਦੇ ਵਕੀਲ ਨੂੰ ਨਾਲ ਲੈ ਕੇ ਵਿਜ਼ੀਲੈਂਸ ਦੇ ਦਫਤਰ ਪੁੱਜੇ ਜਿੱਥੇ ਉਨ੍ਹਾਂ ਵੱਲੋਂ ਵਿਜ਼ੀਲੈਂਸ ਦੇ ਸਵਾਲਾ ਦਾ ਜਵਾਬ ਦਿੱਤਾ।
ਇਸ ਮੌਕੇ ਕਿਕੀ ਢਿੱਲੋਂ ਨੇ ਕਿਹਾ ਕੇ ਵਿਭਾਗ ਵੱਲੋਂ ਉਨ੍ਹਾਂ ਨੂੰ ਅੱਜ ਬੁਲਾਇਆ ਗਿਆ ਸੀ ਜਿਨ੍ਹਾਂ ਵੱਲੋਂ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਬਾਰੇ ਸਵਾਲ ਕੀਤੇ ਗਏ। ਇਸ ਦੇ ਨਾਲ ਹੀ ਕੁਝ ਜਾਣਕਾਰੀ ਮੰਗੀ ਗਈ ਸੀ ਜਿਸ ਨੂੰ ਉਹ ਉਪਲਬਧ ਕਰਵਾਉਣਗੇ। ਉਨ੍ਹਾਂ ਕਿਹਾ ਕਿ ਉਹ ਇੱਕ ਕਾਰੋਬਾਰੀ ਹਨ, ਇਸ ਲਈ ਉਨ੍ਹਾਂ ਦਾ ਸਾਰਾ ਰਿਕਾਰਡ ਆਨਲਾਈਨ ਹੈ ਤੇ ਚੋਣਾਂ ਲੜਨ ਵੇਲੇ ਆਪਣੀ ਸਾਰੀ ਜਾਇਦਾਦ ਬਾਰੇ ਵੇਰਵੇ ਪੇਸ਼ ਕੀਤੇ ਗਏ ਸਨ ਸੋ ਕੁਝ ਵੀ ਲੁਕਿਆ ਨਹੀ ਪਰ ਫਿਰ ਵੀ ਜੇਕਰ ਕੋਈ ਜਾਣਕਾਰੀ ਉਨ੍ਹਾਂ ਨੂੰ ਚਾਹੀਦੀ ਹੈ ਤਾਂ ਉਹ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਦੱਸਿਆ ਕੇ ਸਿਆਸਤ ‘ਚ ਉਨ੍ਹਾਂ ਨੇ ਨਾਂ ਕੁਝ ਗਵਾਇਆ ਤੇ ਨਾਂ ਕੁਝ ਕਮਾਇਆ ਤੇ ਜਨਤਾ ਲਈ ਉਹ ਆਪਣੇ ਪੱਲਿਓਂ ਵੀ ਖਰਚ ਕਰਦੇ ਰਹੇ ਹਨ।
ਇਸ ਮੌਕੇ ਵਿਜ਼ੀਲੈਂਸ ਡੀਐਸਪੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੀ ਇੱਕ ਸ਼ਿਕਾਇਤ ਦੇ ਅਧਾਰ ‘ਤੇ ਸਾਬਕਾ ਵਿਧਿਆਕ ਨੂੰ ਤਲਬ ਕੀਤਾ ਗਿਆ ਸੀ ਜਿਨ੍ਹਾਂ ਤੋਂ ਅਸੀ ਕੁਝ ਦਸਤਾਵੇਜ਼ ਮੰਗੇ ਸਨ ਜਿਸ ਨੂੰ ਹਫਤੇ ‘ਚ ਦੇਣ ਲਈ ਕਿਹਾ ਗਿਆ ਹੈ।
Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.