ਫਿਰੋਜ਼ਪੁਰ ਜੇਲ੍ਹ ‘ਚ ਬੰਦ ਗੈਂਗਸਟਰ ਨੂੰ ਮੋਬਾਇਲ ਦੇਣ ਆਇਆ ASI ਆਪਣੇ ਸਾਥਿਆਂ ਸਣੇ ਕਾਬੂ

TeamGlobalPunjab
2 Min Read

ਫਿਰੋਜ਼ਪੁਰ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਪ੍ਰਸ਼ਾਸਨ ਨੇ ਅਜਿਹੇ ਤਿੰਨ ਸਮਾਜੇਸਵੀ ਦੱਸਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੇ ਕੈਦੀਆਂ ਨੂੰ ਮਾਸਕ ਤੇ ਸੈਨੇਟਾਇਜ਼ਰ ਦੇ ਬਹਾਨੇ ਜੇਲ੍ਹ ‘ਚ ਬੰਦ ਇਕ ਖਤਰਨਾਕ ਗੈਂਗਸਟਰ ਨੂੰ ਮੋਬਾਇਲ ਦੇਣਾ ਚਾਹੁੰਦੇ ਸਨ। ਗਿਰਫਤਾਰ ਵਿਅਕਤੀਆਂ ਵਿੱਚ ਪੰਜਾਬ ਪੁਲਿਸ ਦਾ ਏਐਸਆਈ ਵੀ ਸ਼ਾਮਲ ਹੈ।

ਜਾਣਕਾਰੀ ਅਨੁਸਾਰ ਇਹ ਵਿਅਕਤੀ ਖੁਦ ਨੂੰ ਕਿਸੇ ਸਮਾਜਸੇਵੀ ਸੰਸਥਾਂ ਨਾਲ ਸਬੰਧਤ ਦੱਸ ਕੇ ਕੋਰੋਨਾ ਮਹਾਮਾਰੀ ਤੋਂ ਬੱਚਣ ਲਈ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਪੀਪੀਈ ਕਿੱਟਾਂ, 1500 ਮਾਸਕ ਅਤੇ 1000 ਸੈਨਾਟਾਈਜ਼ਰ ਵੰਡਣ ਲਈ ਆਏ ਸਨ। ਇਸ ਦੇ ਨਾਲ ਹੀ ਇਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਆਪਣੇ ਇਕ ਸਾਥੀ ਜਿਸ ਦਾ ਨਾਮ ਦੀਪਕ ਹੈ, ਉਸ ਨੂੰ ਕੈਰਮਬੋਰਡ ਅਤੇ ਐਨਰਜੀ ਸਪਲੀਮੈਂਟ ਆਦਿ ਦੇਣਾ ਚਾਹੁੰਦੇ ਹਨ ਪਰ ਜਦੋਂ ਜੇਲ੍ਹ ਅਧਿਕਾਰੀਆਂ ਨੇ ਦੀਪਕ ਬਾਰੇ ਸੁਣਿਆਂ ਤਾਂ ਉਨ੍ਹਾਂ ਨੂੰ ਕੁੱਝ ਸ਼ੱਕ ਹੋਇਆ ਕਿਉਂਕਿ ਦੀਪਕ ਇਕ ‘ਏ’ ਕੈਟਾਗੀਰੀ ਦਾ ਗੈਂਗਸਟਰ ਹੈ ਅਤੇ ਜੇਲ੍ਹ ਦੇ ਉੱਚ ਸੁਰੱਖਿਅਤ ਜੋਨ ਵਿਚ ਬੰਦ ਹੈ।

ਇਸ ਲਈ ਅਧਿਕਾਰੀਆਂ ਨੇ ਉਨ੍ਹਾਂ ਦੇ ਕੈਰਮਬੋਰਡ ਦੀ ਚੰਗੀ ਤਰ੍ਹਾ ਤਲਾਸ਼ੀ ਲਈ ਜਿਸ ਵਿਚ ਲੁਕਾਏ ਗਏ 5 ਮੋਬਾਇਲ ਫੋਨ, ਦੋ ਚਾਰਜਰ, ਦੋ ਡਾਟਾ ਕੇਬਲ, ਤਿੰਨ ਹੈਡਫੋਨ ਅਤੇ 38 ਹਜ਼ਾਰ ਰੁਪਏ ਨਕਦ ਬਰਾਮਦ ਕੀਤੇ ਗਏ। ਜਿਸ ਤੋਂ ਬਾਅਦ ਜੇਲ੍ਹ ਅਧਿਕਾਰੀਆਂ ਨੇ ਦੋਵੇਂ ਵਿਅਕਤੀਆਂ ਸਣੇ ਏਐਸਆਈ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰ ਲਿਆ ਹੈ।

ਸ਼ੁਰੂਆਤੀ ਪੁੱਛਗਿੱਛ ਵਿਚ ਪਤਾ ਚੱਲਿਆ ਹੈ ਕਿ ਇਹ ਕਿਸੇ ਵੀ ਸੰਸਥਾ ਨਾਲ ਨਹੀਂ ਜੁੜੇ ਸਨ ਅਤੇ ਕੇਵਲ ਆਪਣੇ ਸਾਥੀ ਗੈਂਗਸਟਰ ਦੀਪਕ ਨੂੰ ਮੋਬਾਇਲ ਫੋਨ ਦੇਣਾ ਚਾਹੁੰਦੇ ਸਨ।

- Advertisement -

Share this Article
Leave a comment