ਅਰਵਿੰਦ ਕੇਜਰੀਵਾਲ ਨੇ ਪੀ.ਐੱਮ ਨੂੰ ਟਵੀਟ ਕਰ ਕਿਹਾ ਜਨਤਾ ਦਾ ਅਪਮਾਨ ਨਾ ਕਰੋ

Global Team
2 Min Read

ਨਵੀਂ ਦਿੱਲੀ : ਜਦੋਂ ਸਿਆਸਤ ਦੀ ਗੱਲ ਚੱਲਦੀ ਹੈ ਤਾਂ ਸਿਆਸੀ ਆਗੂਆਂ ਵਿਚਕਾਰ ਹੁੰਦੀ ਆਪਸੀ ਖਿੱਚੋਤਾਣ ਚਰਚਾ ਦਾ ਵਿਸ਼ਾ ਰਹਿੰਦੀ ਹੈ। ਇਸੇ ਦਰਮਿਆਨ ਹੁਣ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਦੂਜੇ ਦੇ ਬਿਆਨਾਂ ‘ਤੇ ਚਿਟਕਾਰੇ ਲੈ ਰਹੇ ਹਨ। ਦਰਅਸਲ ਬੀਤੇ ਦਿਨੀਂ ਪੀਐੱਮ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿ ਅੱਜ ਟੈਕਰ ਦੇਣ ਵਾਲੇ ਰੇਵੜੀ ਕਲਚਰ ਖਿਲਾਫ ਮੋਰਚਾ ਖੋਲ੍ਹ ਰਹੇ ਹਨ। ਇਸ ਤੋਂ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਇਸ ਮਸਲੇ ‘ਤੇ ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਵੱਲੋਂ ਪੀ.ਐੱਮ ‘ਤੇ ਤੰਜ ਕਸਿਆ ਗਿਆ ਹੈ।

ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਲਿਖਿਆ ਕਿ ਲੋਕ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ। ਜਨਤਾ ਨੂੰ ਮੁਫਤ ਸਿੱਖਿਆ, ਮੁਫਤ ਇਲਾਜ, ਮੁਫਤ ਦਵਾਈਆਂ, ਬਿਜਲੀ ਕਿਉਂ ਨਹੀਂ ਮਿਲਣੀ ਚਾਹੀਦੀ? ਸਿਆਸਤਦਾਨਾਂ ਨੂੰ ਵੀ ਇੰਨੀਆਂ ਮੁਫਤ ਸਹੂਲਤਾਂ ਮਿਲਦੀਆਂ ਹਨ। ਕਿੰਨੇ ਅਮੀਰਾਂ ਦੇ ਬੈਂਕ ਕਰਜ਼ੇ ਮੁਆਫ਼ ਹੋਏ? ਫਰੀ ਰੇਵਦੀ ਵਾਰ ਵਾਰ ਕਹਿ ਕੇ ਜਨਤਾ ਦਾ ਅਪਮਾਨ ਨਾ ਕਰੋ।

ਦੱਸ ਦੇਈਏ ਕਿ ਪੀ.ਐੱਮ ਦੇ ਬਿਆਨ ਦਾ ਇਹ ਅਰਥ ਕੱਢਿਆ ਜਾ ਰਿਹਾ ਸੀ ਉਨ੍ਹਾਂ ਵੱਲੋਂ ਨਿਮਨ ਵਰਗ ਨੂੰ ਮਿਲਣ ਵਾਲੀਆਂ ਸਹੂਲਤਾਂ ‘ਤੇ ਤੰਜ ਕਸਿਆ ਗਿਆ ਹੈ। ਇਹ ਕਿਹਾ ਜਾ ਰਿਹਾ ਸੀ ਕਿ ਪੀ.ਐੱਮ ਦਾ ਕਹਿਣਾ ਹੈ ਕਿ ਜਿਹੜੀਆਂ ਮੁਫਤ ਸਹੂਲਤਾਂ ਮਿਲਦੀਆਂ ਹਨ ਉਹ ਗਲਤ ਹੈ। ਇਸ ਨੂੰ ਲੈ ਕੇ ਹੀ ਹੁਣ ਕੇਜਰੀਵਾਲ ਵੱਲੋਂ ਪੀ.ਐੱਮ ‘ਤੇ ਤੰਜ ਕਸਿਆ ਗਿਆ ਹੈ।

Share This Article
Leave a Comment