ਸੰਤ ਨਿਰੰਕਾਰੀ ਮਿਸ਼ਨ ਵਲੋਂ ਕੋਵਿਡ ਦੇ ਮਰੀਜ਼ਾਂ ਲਈ ਕੀਤਾ ਗਿਆ ਪ੍ਰਬੰਧ; ਹਰ ਪਾਸਿਓਂ ਹੋ ਰਹੀ ਸ਼ਲਾਘਾ

TeamGlobalPunjab
3 Min Read

ਚੰਡੀਗੜ੍ਹ, (ਅਵਤਾਰ ਸਿੰਘ): ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਦੇ ਅਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵਲੋਂ ਪੰਚਕੂਲਾ ਦੇ ਸੈਕਟਰ-9 ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿੱਚ ਕੋਵਿਡ-19 ਮਹਾਮਾਰੀ ਗ੍ਰਸਤ ਮਰੀਜਾਂ ਦੇ ਇਲਾਜ ਲਈ 50 ਬੈੱਡ ਦਾ ‘ਕੋਵਿਡ-19 ਟ੍ਰਰੀਟਮੈਂਟ ਸੈਂਟਰ’ ਪੂਰੇ ਸਮਾਨ ਦੇ ਨਾਲ ਹਰਿਆਣਾ ਸਰਕਾਰ ਨੂੰ ਮੁਹੱਇਆ ਕਰਵਾਇਆ ਜਾ ਰਿਹਾ ਹੈ। ਸਰਕਾਰ ਦੇ ਸਹਿਯੋਗ ਨਾਲ ਇਸ ਟ੍ਰਰੀਟਮੈਂਟ ਸੈਂਟਰ ਵਿੱਚ ਬੈਡ ਅਤੇ ਮਰੀਜਾਂ ਦੇ ਖਾਣ-ਪੀਣ ਦੀ ਸਾਰਾ ਪ੍ਰਬੰਧ ਸੰਤ ਨਿਰੰਕਾਰੀ ਮਿਸ਼ਨ ਵਲੋਂ ਕੀਤਾ ਜਾਵੇਗਾ।

ਚੰਡੀਗੜ ਜੋਨ ਦੇ ਜੋਨਲ ਇੰਚਾਰਜ ਕੇ.ਕੇ. ਕਸ਼ਅਪ ਅਤੇ ਕਰਨੈਲ ਸਿੰਘ ਖੇਤਰੀ ਸੰਚਾਲਕ ਪੰਚਕੂਲਾ ਖੇਤਰ ਨੇ ਦੱਸਿਆ ਕਿ ਕੋਵਿਡ -19 ਟ੍ਰਰੀਟਮੇਂਟ ਸੈਂਟਰ ਵਿੱਚ ਮਿਸ਼ਨ ਵਲੋਂ ਤਿੰਨੋਂ ਟਾਇਮ ਦੇ ਖਾਣੇ ਦੀ ਵਿਵਸਥਾ, ਬਿਜਲੀ ਦੀ ਨਿਰਵਿਘਨ ਸਪਲਾਈ ਅਤੇ ਮਿਸ਼ਨ ਵਲੋਂ ਦਿੱਲੀ ਤੋਂ ਭੇਜਿਆ ਗਿਆ ਸਾਮਾਨ ਮੁਹੱਇਆ ਕਰਵਾਇਆ ਜਾਵੇਗਾ ਪਰੰਤੂ ਮੈਡੀਕਲ ਸਹੂਲਤ, ਡਾਕਟਰ, ਨਰਸਾਂ ਅਤੇ ਪੈਰਾ ਮੈਡੀਕਲ ਸਹੂਲਤਾਂ ਸਰਕਾਰ ਵਲੋਂ ਮੁਹੱਇਆ ਕਰਵਾਈਆਂ ਜਾਣਗੀਆਂ। ਉਨਾਂ ਦੱਸਿਆ ਕਿ ਇਸ ਦੌਰਾਨ ਸਰਕਾਰ ਵਲੋਂ ਦਿੱਤੀਆਂ ਗਈਆਂ ਕੋਵਿਡ 19 ਦੀਆਂ ਹਿਦਾਇਤਾਂ ਦਾ ਪੂਰੀ ਤਰਾਂ ਨਾਲ ਪਾਲਣ ਕੀਤਾ ਜਾਵੇਗਾ।

ਇਸ ਸੰਬੰਧ ਵਿਚ ਵਿਧਾਨ ਸਭਾ ਸਪੀਕਰ ਹਰਿਆਣਾ ਤੇ ਪੰਚਕੁੂਲਾ ਤੋਂ ਵਿਧਾਇਕ ਗਿਆਨ ਚੰਦ ਗੁਪਤਾ ਅਤੇ ਸੰਤ ਨਿਰੰਕਾਰੀ ਮੰਡਲ ਦੇ ਚੰਡੀਗੜ ਜੋਨ ਦੇ ਜੋਨਲ ਇੰਚਾਰਜ ਕੇ.ਕੇ. ਕਸ਼ਅਪ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮਿਲ ਕੇ ਸੰਤ ਨਿਰੰਕਾਰੀ ਸਤਸੰਗ ਭਵਨ ਵਿਚ ਕੋਵਿਡ-19 ਟ੍ਰੀਟਮੈਂਟ ਸੈਂਟਰ ਬਣਾਉਣ ਦੀ ਗੱਲ ਕੀਤੀ ਸੀ। ਜਿਸ ’ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਪੰਚਕੂਲਾ ਸਥਿਤ ਸੰਤ ਨਿਰੰਕਾਰੀ ਸਤਸੰਗ ਭਵਨ ਵਿਚ ਕੋਵਿਡ ਟ੍ਰੀਟਮੈਂਟ ਸੈਂਟਰ ਬਣਾਉਣ ਨੂੰ ਮਨਜੂਰੀ ਪ੍ਰਦਾਨ ਕੀਤੀ ਗਈ ਸੀ।

ਸ਼੍ਰੀ ਗਿਆਨ ਚੰਦ ਗੁਪਤਾ ਨੇ ਮਿਸ਼ਨ ਵਲੋਂ ਕੀਤੀ ਗਈ ਇਸ ਪਹਿਲ ’ਤੇ ਸਤਿਗੁਰੂ ਮਾਤਾ ਸੁਦੀਕਸ਼ਾ ਮਹਾਰਾਜ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸੰਤ ਨਿਰੰਕਾਰੀ ਕਿਸ਼ਨ ਵਲੋਂ ਹਰ ਸਾਲ ਖੂਨਦਾਨ ਕੈਪਾਂ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਸਵਛੱਤਾ ਅਭਿਆਨ ਵੀ ਚਲਾਇਆ ਜਾਂਦਾ ਹੈ ਜੋ ਕਿ ਮਨੁੱਖਤਾ ਦੀ ਸੇਵਾ ਲਈ ਸ਼ਲਾਘਾਯੋਗ ਕੰਮ ਹੈ। ਜ਼ਿਕਰਯੋਗ ਹੈ ਕਿ ਇਸਦੇ ਇਲਾਵਾ ਭਾਰਤ ਦੇ ਸਾਰੇ ਸੰਤਸਗ ਭਵਨਾਂ ਨੂੰ ਕੋਵਿਡ ਵੈਕਸ਼ੀਨੇਸ਼ਨ ਸੈਂਟਰ ਬਣਾਉਣ ਬਣਾਉਣ ਦਾ ਪ੍ਰਸਤਾਵ ਭਾਰਤ ਦੇ ਸੈਕੜਿਆਂ ਨਿਰੰਕਾਰੀ ਸਤਸੰਗ ਭਵਨ ਕੋਵਿਡ 19 ਦੇ ਟੀਕਾਕਰਣ ਸੈਂਟਰ ਵਿਚ ਬਦਲ ਚੁੱਕੇ ਹਨ। ਨਾਲ ਹੀ ਸੰਤ ਨਿਰੰਕਾਰੀ ਮਿਸ਼ਨ ਦੇ ਕਈ ਸਤਸੰਗ ਭਵਨ ਕਾਫੀ ਸਮੇਂ ਤੋਂ ਕੁਆਰੰਟਾਇਨ ਸੈਂਟਰ ਦੇ ਰੂਪ ਵਿਚ ਸੰਬੰਧਤ ਪ੍ਰਸ਼ਾਸਨਾਂ ਨੂੰ ਮੁਹੱਇਆ ਕਰਵਾਏ ਗਏ ਹਨ।
ਭਾਰਤ ਵਿਚ ਕੋਵਿਡ19 ਦੀ ਸ਼ੁਰੂਆਤ ਤੋਂ ਹੀ ਸੰਤ ਨਿਰੰਕਾਰੀ ਮਿਸ਼ਨ ਵਲੋਂ ਰਾਸ਼ਨ-ਲੰਗਰ ਵੰਡਣ ਤੋਂ ਲੈ ਕੇ ਆਰਥਿਕ ਰੂਪ ਵਿਚ ਕੇਂਦਰ ਅਤੇ ਕਈ ਰਾਜ ਸਰਕਾਰਾਂ ਦੇ ਰਾਹਤ ਕੋਸ਼ਾਂ ਵਿਚ ਧਨ ਰਾਸ਼ੀ ਜਮਾ ਕਰਵਾਈ ਗਈ ਅਤੇ ਪੀਪੀਈ ਕਿੱਟਾਂ, ਮਾਸ਼ਕ ਆਦਿ ਸਾਧਨ ਮੁਹੱਇਆ ਕਰਵਾਏ ਗਏ ਅਤੇ ਦੇਸ਼ ਭਰ ਵਿਚ ਲਗਾਤਾਰ ਖੂਨਦਾਨ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਮਿਸ਼ਨ ਦੀਆਂ ਇਨਾਂ ਗਤੀਵਿਧੀਆਂ ਵਿਚ ਸੰਤ ਨਿਰੰਕਾਰੀ ਮਿਸ਼ਨ ਦੀ ਮਾਨਵਤਾ ਨੂੰ ਸਮਰਪਿਤ ਵਿਚਾਰਧਾਰਾ ਦੀ ਝਲਕ ਦਿਖਾਈ ਦਿੰਦੀ ਹੈ ਅਤੇ ਇਸ ਕੰਮ ਦੀ ਹਰ ਪੱਧਰ ’ਤੇ ਸ਼ਲਾਘਾ ਵੀ ਹੋ ਰਹੀ ਹੈ।

- Advertisement -

Share this Article
Leave a comment