iPhone 16 ਖਰੀਦਣ ਦੀ ਭਾਰਤੀਆਂ ‘ਚ ਲੱਗੀ ਰੇਸ, 21 ਘੰਟਿਆਂ ਤੋਂ ਲਾਈਨ ‘ਚ ਖੜ੍ਹੇ ਲੋਕ

Global Team
2 Min Read

ਨਿਊਜ਼ ਡੈਸਕ: iPhone 16 ਸੀਰੀਜ਼ ਦੀ ਵਿਕਰੀ ਅੱਜ ਤੋਂ ਭਾਰਤ ‘ਚ ਸ਼ੁਰੂ ਹੋ ਰਹੀ ਹੈ। ਐਪਲ ਨੇ 9 ਸਤੰਬਰ ਨੂੰ ਆਈਫੋਨ 16 ਸੀਰੀਜ਼ ਲਾਂਚ ਕੀਤੀ ਸੀ। ਇਸ ਫੋਨ ‘ਚ ਇਟਸ ਗਲੋਟਾਈਮ ਨਾਂ ਦਾ AI ਫੀਚਰ ਹੈ, ਜਿਸ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ। ਭਾਰਤ ‘ਚ ਅੱਜ ਤੋਂ ਸ਼ੁਰੂ ਹੋਣ ਵਾਲੀ ਸੇਲ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸੁਕਤਾ ਹੈ। ਲੋਕ ਬੀਤੀ ਰਾਤ ਤੋਂ ਹੀ ਮੁੰਬਈ ਦੇ ਐਪਲ ਸਟੋਰ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹਨ।

ਮੁੰਬਈ ਦੇ ਬੀਕੇਸੀ ਵਿੱਚ ਸੈਂਕੜੇ ਲੋਕ ਆਈਫੋਨ ਖਰੀਦਣ ਲਈ ਲਾਈਨ ਵਿੱਚ ਖੜ੍ਹੇ ਹਨ। ਇੱਥੇ ਹਰ ਉਮਰ ਵਰਗ ਦੇ ਲੋਕ ਲਾਈਨ ਵਿੱਚ ਖੜ੍ਹੇ ਹਨ ਅਤੇ ਐਪਲ ਸਟੋਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ ਬੀਕੇਸੀ ‘ਚ ਐਪਲ ਸਟੋਰ ਸਵੇਰੇ 8 ਵਜੇ ਖੁੱਲ੍ਹੇਗਾ ਪਰ ਇੱਥੇ ਲੋਕ ਬੀਤੀ ਰਾਤ ਤੋਂ ਹੀ ਕਤਾਰਾਂ ‘ਚ ਖੜ੍ਹੇ ਹਨ।

ਦਿੱਲੀ ‘ਚ ਵੀ ਆਈਫੋਨ ਖਰੀਦਣ ਲਈ ਲੋਕਾਂ ‘ਚ ਭਾਰੀ ਉਤਸ਼ਾਹ ਹੈ। ਇੱਥੇ ਸਾਕੇਤ ਸਥਿਤ ਸਿਲੈਕਟ ਸਿਟੀ ਵਾਕ ‘ਚ ਵੀ ਲੋਕ ਲੰਬੀਆਂ ਕਤਾਰਾਂ ‘ਚ ਖੜ੍ਹੇ ਨਜ਼ਰ ਆ ਰਹੇ ਹਨ।

ਉੱਜਵਲ ਸ਼ਾਹ ਨਾਮ ਦਾ ਇੱਕ ਵਿਅਕਤੀ ਆਈਫੋਨ 16 ਖਰੀਦਣ ਲਈ ਅਹਿਮਦਾਬਾਦ ਤੋਂ ਮੁੰਬਈ ਪਹੁੰਚਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਇੱਥੇ 21 ਘੰਟਿਆਂ ਤੋਂ ਕਤਾਰ ਵਿੱਚ ਖੜ੍ਹਾ ਹੈ। ਉੱਜਵਲ ਵੀਰਵਾਰ ਸਵੇਰੇ 11 ਵਜੇ ਤੋਂ ਇੱਥੇ ਕਤਾਰ ‘ਚ ਖੜ੍ਹੇ ਹਨ ਅਤੇ ਐਪਲ ਸਟੋਰ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਹਨ। ਉੱਜਵਲ ਇਸ ਗੱਲ ਨੂੰ ਲੈ ਕੇ ਉਤਸ਼ਾਹਿਤ ਹੈ ਕਿ ਅੱਜ ਜਦੋਂ ਸਟੋਰ ਖੁੱਲ੍ਹੇਗਾ, ਉਹ ਸਟੋਰ ਦੇ ਅੰਦਰ ਜਾਣ ਵਾਲਾ ਪਹਿਲਾ ਗਾਹਕ ਹੋਵੇਗਾ।

ਉੱਜਵਲ ਸ਼ਾਹ ਦਾ ਕਹਿਣਾ ਹੈ ਕਿ ਮੈਂ ਇਸ ਤੋਂ ਜ਼ਿਆਦਾ ਉਤਸ਼ਾਹਿਤ ਕਦੇ ਨਹੀਂ ਹੋਇਆ। ਫੋਨ ‘ਚ ਕੈਮਰਾ ਬਟਨ, ਵੱਡੀ ਸਕਰੀਨ ਸਾਈਜ਼, ਫਾਸਟ ਵਾਇਰਲੈੱਸ ਚਾਰਜਿੰਗ, ਐਪਲ ਇੰਟੈਲੀਜੈਂਸ ਇਸ ‘ਚ ਆਵੇਗਾ, ਮੈਂ ਇਨ੍ਹਾਂ ਸਭ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਮੁੰਬਈ ਦਾ ਮਾਹੌਲ ਬਹੁਤ ਵੱਖਰਾ ਹੈ, ਫੋਨ ਦਾ ਜੋਸ਼, ਸਟੋਰ ਦਾ ਜੋਸ਼ ਵੱਖਰਾ ਹੈ, ਬਹੁਤ ਮਜ਼ੇਦਾਰ ਹੈ। ਪਿਛਲੇ ਸਾਲ ਮੈਂ ਇੱਥੇ 17 ਘੰਟੇ ਰੁਕਿਆ ਸੀ।

Share This Article
Leave a Comment