ਸ਼ਿਮਲਾ : ਹਿਮਾਚਲ ਚੋਣਾਂ ਦਾ ਮਾਹੌਲ ਹੈ ਤੇ ਸਿਆਸੀ ਪਾਰਟੀਆਂ ਦਰਮਿਆਨ ਵਾਰ ਪਲਟਵਾਰ ਦੀ ਰਾਜਨੀਤੀ ਲਗਾਤਾਰ ਤੇਜ਼ ਹੁੰਦੀ ਜਾ ਰਹੀ ਹੈ। ਇਸੇ ਦਰਮਿਆਨ ਹੁਣ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਨੁਰਾਗ ਠਾਕੁਰ ਨੇ ਕਾਂਗਰਸ ਪਾਰਟੀ *ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਲੈ ਕੇ ਸਵਾਲ ਚੁੱਕੇ ਹਨ। ਠਾਕੁਰ ਦਾ ਕਹਿਣਾ ਹੈ ਕਿ ਅੱਜ ਕੱਲ੍ਹ ਕਾਂਗਰਸ ਪਾਰਟੀ ਨੂੰ ਕੋਈ ਵੀ ਸੀਰੀਅਸ ਨਹੀਂ ਲਵੇਗਾ ਕਿਉਂਕਿ ਇਸ ਪਾਰਟੀ ਦੀ ਖੁਦ ਦੀ ਵੀ ਗਰੰਟੀ ਨਹੀਂ ਹੈ। ਇਸ ਮੌਕੇ ਉਨ੍ਹਾਂ ਬੋਲਦਿਆਂ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਯਾਦ ਕਰਵਾਉਂਦਿਆਂ ਕਿਹਾ ਕਿ ਉਹ ਵੀ ਕਾਂਗਰਸ ਪਾਰਟੀ ਨੇ ਪੂਰੇ ਨਹੀਂ ਕੀਤੇ।
ਅਨੁਰਾਗ ਠਾਕੁਰ ਦਾ ਕਹਿਣਾ ਹੈ ਕਿ 2003 ਵਿੱਚ ਕਾਂਗਰਸ ਪਾਰਟੀ ਨੇ ਘਰ ਘਰ ਰੁਜਗਾਰ ਦੇਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਲਈ ਬਕਾਇਦਾ ਤੌਰ *ਤੇ ਫਾਰਮ ਵੀ ਭਰਵਾਏ ਗਏ ਸਨ ਪਰ ਨੌਕਰੀ ਕਿਸੇ ਨੂੰ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ 2012 *ਚ ਕਾਂਗਰਸ ਨੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਪਰ ਉਹ ਵੀ ਪੂਰਾ ਨਹੀਂ ਹੋਇਆ। ਜ਼ਿਕਰ ਏ ਖਾਸ ਹੈ ਕਿ 12 ਨਵੰਬਰ ਨੂੰ ਹਿਮਾਚਲ ਪ੍ਰਦੇਸ਼ *ਚ ਚੋਣਾਂ ਹੋ ਰਹੀਆਂ ਹਨ। ਉਸ ਤੋਂ ਪਹਿਲਾਂ ਲਗਾਤਾਰ ਬਿਆਨਬਾਜੀਆਂ ਹੋ ਰਹੀਆਂ ਹਨ।ਇਸ ਮੌਕੇ ਅਨੁਰਾਗ ਠਾਕੁਰ ਨੇ ਪੰਜਾਬ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਾਂਗਰਸ ਨੇ ਪੰਜਾਬ *ਚ ਕਿਸਾਨਾਂ ਦਾ ਕਰਜਾ ਮਾਫ ਕਰਨ ਦਾ ਵਾਅਦਾ ਕੀਤਾ ਸੀ ਪਰ ਪੂਰਾ ਨਹੀਂ ਕੀਤਾ।
कांग्रेस पहले वोट बटोरते है फिर सत्ता में आकर नोट बटोरने का काम करती है। इनके झांसे में मत आना।
श्री @ianuragthakur#BaarBaarBhajpa pic.twitter.com/tABBXJizwl
— Office of Mr. Anurag Thakur (@Anurag_Office) November 5, 2022
ਦੱਸ ਦੇਈਏ ਕਿ ਕਾਂਗਰਸ ਪਾਰਟੀ ਵੱਲੋਂ ਬੀਤੇ ਦਿਨੀਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ 300 ਯੂਨਿਟ ਮੁਫਤ ਬਿਜਲੀ, 680 ਕਰੋੜ ਰੁਪਏ ਦਾ ਸਟ੍ਰਾਟਅਪ ਫੰਡ ਬਣਾਉਣ, ਇੱਕ ਲੱਖ ਨੌਕਰੀਆਂ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।