”ਕੈਪਟਨ ਅਮਰਿੰਦਰ ਸਿੰਘ ਦੇਣ ਜਵਾਬ- ਮੁਖਤਾਰ ਅੰਸਾਰੀ ਦੇ ਬੱਚੇ ਨੂੰ ਵਕਫ਼ ਬੋਰਡ ਦੀ ਜ਼ਮੀਨ ਕਿਉਂ ਕੀਤੀ ਅਲਾਟ?”: ਮਲਵਿੰਦਰ ਸਿੰਘ ਕੰਗ

Rajneet Kaur
2 Min Read

ਚੰਡੀਗੜ੍ਹ : ਮੁਖਤਾਰ ਅੰਸਾਰੀ ਮਾਮਲੇ ਦੇ ਸੰਬੰਧ ‘ਚ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਕਿਹਾ ਕਿ ਜਦੋਂ ਕੈਪਟਨ ਮੁਖਤਾਰ ਅੰਸਾਰੀ ਨੂੰ ਜਾਣਦੇ ਹੀ ਨਹੀਂ ਤਾਂ ਉਸ ਨੂੰ 2 ਸਾਲ ਤੱਕ ਪੰਜਾਬ ਵਿੱਚ ਪਨਾਹ ਕਿਉਂ ਦਿਤੀ ਗਈ ?

ਮੁੱਖ ਦਫ਼ਤਰ ਵਲੋਂ ਬੁਧਵਾਰ ਨੂੰ ਪਾਰਟੀ ਦੇ ਜਾਰੀ ਇਕ ਬਿਆਨ ਵਿਚ ਮਲਵਿੰਦਰ ਕੰਗ ਨੇ ਕੈਪਟਨ ਨੂੰ ਸਵਾਲ ਕੀਤਾ ਕਿ ਜਦੋਂ ਕੈਪਟਨ ਦਾ ਮੁਖਤਾਰ ਅੰਸਾਰੀ ਨਾਲ ਕਿਸੇ ਤਰ੍ਹਾਂ ਦਾ ਕੋਈ ਲੈਣਾ-ਦੇਣਾ ਹੀ ਨਹੀਂ ਸੀ ਤਾਂ ਉਨ੍ਹਾਂ ਦੀ ਸਰਕਾਰ (ਕਾਂਗਰਸ ਸਰਕਾਰ) ਦੇ ਦੌਰਾਨ ਉਸ ਦੇ ਬੱਚੇ ਨੂੰ ਵਕਫ਼ ਬੋਰਡ ਦੀ ਜ਼ਮੀਨ ਕਿਵੇਂ ਦੇ ਦਿਤੀ ਗਈ? ਕੈਪਟਨ ਇਸ ਸਵਾਲ ਦਾ ਵੀ ਜਵਾਬ ਦੇਣ ਕਿ ਮੁਖਤਾਰ ਅੰਸਾਰੀ ਲਈ ਸਰਕਾਰੀ ਖ਼ਰਚ ਉੱਤੇ ਕੋਰਟ ਵਿੱਚ ਮਹਿੰਗੇ ਤੋਂ ਮਹਿੰਗਾ ਵਕੀਲ ਕਿਉਂ ਕੀਤਾ ਗਿਆ?

ਉਨ੍ਹਾਂ  ਦੋਸ਼ ਲਗਾਉਂਦੇ ਕਿਹਾ ਕਿ ਮੁਖਤਾਰ ਅੰਸਾਰੀ ਨੂੰ ਪੰਜਾਬ ਵਿਚ ਪਨਾਹ ਦੇਣ ਲਈ ਜਾਣਬੁੱਝ ਕੇ ਇਕ ਮਾਮੂਲੀ ਜਿਹੇ ਕੇਸ ਵਿਚ ਫਸਾ ਕੇ ਉੱਤਰ ਪ੍ਰਦੇਸ਼ ਤੋਂ ਪੰਜਾਬ ਲਿਆਂਦਾ ਗਿਆ। ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਕਈ ਵਾਰ ਮੁਖਤਾਰ ਅੰਸਾਰੀ ਨੂੰ ਵਾਪਸ ਬੁਲਾਉਣ ਦੀ ਮੰਗ ਕੀਤੀ, ਪਰ ਕੈਪਟਨ ਸਰਕਾਰ ਨੇ ਅੰਸਾਰੀ ਦੇ ਮਾਮਲੇ ਨੂੰ ਜਾਣ-ਬੁੱਝ ਕੇ ਲਟਕਾ ਕੇ ਰਖਿਆ ਅਤੇ ਵਾਪਸ ਉੱਤਰ ਪ੍ਰਦੇਸ਼ ਭੇਜਣ ਵਿਚ ਟਾਲ-ਮਟੋਲ ਕਰਦੀ ਰਹੀ। ਕੰਗ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਤਾਂ ਉਸ ਸਮੇਂ ਹੱਦਾਂ ਪਾਰ ਕਰ ਦਿਤੀਆਂ ਜਦੋਂ ਮੁਖਤਾਰ ਅੰਸਾਰੀ ਵਰਗੇ ਅਪਰਾਧੀ ਨੂੰ ਪੰਜਾਬ ਦੀ ਜੇਲ ਵਿਚ ਹੀ ਫਾਈਵ ਸਟਾਰ ਵਰਗੀਆਂ ਸਹੂਲਤਾਂ ਉਪਲਬਧ ਕਰਵਾ ਦਿਤੀਆਂ ਗਈਆਂ।

 

Share This Article
Leave a Comment