ਮਹਿੰਗੀ ਬਿਜਲੀ ਤੋਂ ਬਾਅਦ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ! ਜੇਕਰ ਅਜਿਹਾ ਨਾ ਕੀਤਾ ਤਾਂ ਲਿਆ ਜਾਵੇਗਾ ਦੋਹਰਾ ਟੋਲ ਟੈਕਸ!

TeamGlobalPunjab
2 Min Read

ਮੁਹਾਲੀ : ਜੇਕਰ ਤੁਸੀਂ ਵੀ ਆਉਂਦੇ ਦਿਨਾਂ ਵਿੱਚ ਕਿਤੇ ਬਾਹਰ ਘੁਮਣ ਲਈ ਸੋਚ ਰਹੇ ਹੋਂ ਤਾਂ ਪਹਿਲਾਂ ਹੀ ਸਾਵਧਾਨ ਹੋ ਜਾਵੋ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ  ਕਿਉਂਕਿ ਆਉਂਦੇ ਦਿਨਾਂ ਵਿੱਚ ਟੋਲ ਪਲਾਜ਼ਾ ਨਿਯਮਾਂ ਵਿੱਚ ਤਬਦੀਲੀ ਹੋਣ ਜਾ ਰਹੀ ਹੈ। ਇਨ੍ਹਾਂ ਨਿਯਮਾਂ ਅਧੀਨ ਜਿਸ ਗੱਡੀ ‘ਤੇ ਫਾਸਟੈਗ ਨਹੀਂ ਹੋਵੇਗਾ ਉਨ੍ਹਾਂ ਲਈ ਟੋਲ ਟੈਕਸ ਮਹਿੰਗਾ ਹੋਵੇਗਾ।

ਦੱਸ ਦਈਏ ਕਿ ਇਹ ਨਿਯਮ ਸਮਾਂ ਬਚਾਉਣ ਅਤੇ ਜ਼ਾਮ ਤੋਂ ਨਿਯਾਤ ਪਾਉਣ ਲਈ ਕੀਤਾ ਜਾ ਰਿਹਾ ਹੈ। ਇਹ ਨਿਯਮ 1 ਦਸੰਬਰ ਤੋਂ ਲਾਗੂ ਹੋਣ ਜਾ ਰਹੇ ਹਨ ਅਤੇ ਇਸ ਲਈ ਪਹਿਲਾਂ ਹੀ ਆਪਣੇ ਵਾਹਨਾਂ ‘ਤੇ ਫਾਸਟੈਗ ਲਵਾਉਣ ਦੀ ਹਿਦਾਇਤ ਕੀਤੀ ਜਾ ਰਹੀ ਹੈ। ਪਤਾ ਇਹ ਵੀ ਲੱਗਾ ਹੈ ਕਿ ਫਾਸਟੈਗ ਤੋਂ ਬਿਨਾਂ ਗੱਡੀ ਦੇ ਮਾਲਕ ਤੋਂ ਦੋਹਰਾ ਟੈਕਸ ਵਸੂਲਿਆ ਜਾਵੇਗਾ। ਇੱਥੇ ਹੁਣ ਜੇਕਰ ਪੰਜਾਬ ਦੇ ਕੁਝ ਵੱਡੇ ਟੋਲ ਪਲਾਜਾ ਦੀ ਗੱਲ ਕਰੀਏ ਤਾਂ ਜ਼ੀਰਕਪੁਰ ਪਟਿਆਲਾ ਰੋਡ ‘ਤੇ ਬਣੇ ਟੋਲ ਪਲਾਜਾ ‘ਤੇ ਕਰੀਬ 24 ਹਜ਼ਾਰ ਵਾਹਨ ਹਰ ਦਿਨ ਟੈਕਸ ਬੈਰੀਅਰ ਪਾਰ ਕਰਦੇ ਹਨ ਜਿਨ੍ਹਾਂ ਵਿੱਚੋਂ 6 ਹਜ਼ਾਰ ਦੇ ਕਰੀਬ ਵਾਹਨ ਮਾਲਕਾਂ ਵੱਲੋਂ ਫਾਸਟੈਗ ਦੀ ਸਹੂਲਤ ਪ੍ਰਾਪਤ ਕਰ ਲਈ ਗਈ ਹੈ।

ਦੱਸਣਯੋਗ ਹੈ ਕਿ ਫਾਸਟੈਗ ਲਈ ਕਿ ਇੱਕ ਫਾਰਮ ਭਰਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਇੱਕ ਕੁਏਰੀ ਜਨਰੇਟ ਹੁੰਦਾ ਹੈ। ਇਹ ਜਨਰੇਟ ਹੋਣ ਤੋਂ ਬਾਅਦ ਬੈਂਕ ਜਾ ਕੇ ਵਾਹਨ ਮਾਲਕ ਨੂੰ ਫਾਰਮ ਭਰਨਾ ਪੈਂਦਾ ਹੈ ਜਿਸ ਤੋਂ ਬਾਅਦ ਗ੍ਰਾਹਕ ਦਾ ਫਾਸਟੈਗ ਖਾਤਾ ਖੁੱਲ੍ਹ ਜਾਂਦਾ ਹੈ

Share this Article
Leave a comment