ਅੰਮ੍ਰਿਤਸਰ: ਗੁਰੂ ਕੀ ਨਗਰੀ ਵਿਖੇ ਮਿਲੇ ਪੰਜਾਬ ਦੇ ਪਹਿਲੇ ਕੋਰੋਨਾ ਦੇ ਮਰੀਜ਼ ਨੇ ਇਸ ਮਹਾਮਾਰੀ ਨੂੰ ਮਾਤ ਦੇ ਦਿੱਤੀ ਹੈ ਅਤੇ ਜਿੰਦਗੀ ਦੀ ਜੰਗ ਜਿੱਤ ਲਈ ਹੈ। ਹੁਸ਼ਿਅਾਰਪੁਰ ਵਾਸੀ 43 ਸਾਲਾ ਵਿਅਕਤੀ ਇਲਾਜ ਤੋਂ ਬਾਅਦ ਕੋਰੋਨਾ ਵਾਇਰਸ ਤੋਂ ਆਜ਼ਾਦ ਹੋ ਗਿਆ ਹੈ। ਇਹ ਵਿਅਕਤੀ ਚਾਰ ਮਾਰਚ ਨੂੰ ਜਰਮਨੀ ਤੋਂ ਪਰਤਿਆ ਸੀ ਤੇ ਉਹ ਮੂਲ ਰੂਪ ਨਾਲ ਹੁਸ਼ਿਅਾਰਪੁਰ ਦਾ ਰਹਿਣ ਵਾਲਾ ਹੈ।
ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਸਥਿਤ ਇੰਫਲੁਏੰਜ਼ਾ ਲੈਬ ਦੇ ਟੈਸਟ ਵਿੱਚ ਇਹ ਵਿਅਕਤੀ ਕੋਰੋਨਾ ਵਾਇਰਸ ਤੋਂ ਅਜ਼ਾਦ ਪਾਇਆ ਗਿਆ ਹੈ। ਪਿਛਲੇ 21 ਦਿਨਾਂ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿੱਚ ਭਰਤੀ ਸੀ।
ਇਸ ਵਿਅਕਤੀ ਦਾ ਪਹਿਲਾ ਟੈਸਟ ਦਿੱਲੀ ਏਮਸ ਤੋਂ ਕਰਵਾਇਆ ਗਿਆ ਸੀ ਅਤੇ ਇਸ ਵਿੱਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਸੀ। ਇਸਦੇ ਬਾਅਦ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਵਿੱਚ ਹੋਏ ਟੇਸਟ ਵਿੱਚ ਵੀ ਪਾਜ਼ਿਟਿਵ ਪਾਇਆ ਗਿਆ ਸੀ। ਹਾਲਾਂਕਿ ਬੇਟੇ ਅਤੇ ਪਤਨੀ ਦੇ ਸੈਂਪਲ ਨੈਗੇਟਿਵ ਆਏ ਸਨ।
Happy to share that our first case of Covid admitted in Government Medical College Amritsar has successfully recovered & tested negative. The patient will be discharged today. It’s a great moment for us. I am sure we will win this War Against #Covid19. pic.twitter.com/HGFjVS1tw8
— Capt.Amarinder Singh (@capt_amarinder) March 27, 2020