ਸੁਖਬੀਰ ਸਿੰਘ ਬਾਦਲ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਆਹਮੋ ਸਾਹਮਣੇ

Global Team
2 Min Read

ਚੰਡੀਗੜ੍ਹ: ਸੁਖਬੀਰ ਸਿੰਘ ਬਾਦਲ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਆਹਮੋ ਸਾਹਮਣੇ ਹੋ ਗਏ ਹਨ। ਮੁੱਦਾ ਜੇਲ੍ਹਾਂ ਕੱਟਣ ਨੂੰ ਲੈ ਕੇ ਹੈ 5 ਜਨਵਰੀ ਨੂੰ ਬਾਦਲ ਨੇ ਦੋਸ਼ ਲਾਏ ਸਨ ਕਿ ਅੰਮ੍ਰਿਤਾਪਲ ਸਿੰਘ ਨੂੰ ਹਾਲੇ ਇੱਕ ਸਾਲ ਹੀ ਹੋਇਆ ਜੇਲ੍ਹ ‘ਚ ਗਏ ਨੇ ਤੇ ਉਹਨਾ ਦੀਆਂ ਚੀਕਾਂ ਨਿਕਲ ਗਈਆਂ। ਇਸ ਜਵਾਬ ਹੁਣ ਅਮ੍ਰਿਤਾਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਝੂਠ ਬੋਲ ਰਹੇ ਹਨ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ੍ਹ ਕੱਟੀ ਸੀ। ਬਾਦਲ ਸਾਹਿਬ ਨੇ ਕੋਈ 16 ਸਾਲ ਜੇਲ੍ਹ ਨਹੀਂ ਕੱਟੀ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਬਾਦਲ ਜੋ ਹੁਣ ਪਾਰਟੀ ਚਲਾ ਰਿਹਾ, ਉਹ ਦੱਸੇ ਉਸ ਨੇ ਕਿੰਨੇ ਸਾਲ ਜੇਲ੍ਹ ਕੱਟੀ ਹੈ। ਤਰਸੇਮ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਲੋਕ ਨਾ ਆਉਣ, ਹੁਣ ਇਸ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਤਰਸੇਮ ਸਿੰਘ ਨੇ ਕਿਹਾ ਕਿ ਇਹ ਤਾਂ ਚਾਹੁੰਦੇ ਹਨ ਕਿ ਲੋਕ ਜੇਲ੍ਹਾਂ ਵਿੱਚ ਰਹਿਣ ਤੇ ਇਹ ਰਾਜ ਕਰਦੇ ਰਹਿਣ। ਇਹ ਤਾਂ ਸ੍ਰੀ ਅਕਾਲ ਤਖਤ ਤੋਂ ਵੀ ਭਗੌੜੇ ਹੋ ਗਏ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੈਂਲੰਜ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਪੰਥ ਨੂੰ ਸਾਲ 2007 ਤੋਂ ਲੈ ਕੇ 2017 ਤੱਕ ਵੱਡੀ ਢਾਹ ਲਾਈ ਹੈ।

ਦਰਅਸਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅੱਜ ਸ੍ਰੀ ਮੁਕਤਸਰ ਸਾਹਿਬ ਪਹੁੰਚੇ ਸੀ। ਮੇਲਾ ਮਾਘੀ ਦੀ ਸਿਆਸੀ ਕਾਨਫਰੰਸ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਸਾਡੀ ਪਾਰਟੀ ਦੀ ਸਿਆਸੀ ਕਾਨਫਰੰਸ ਵਿੱਚ ਲੋਕ ਨਾ ਪਹੁੰਚ ਸਕਣ, ਇਸ ਲਈ ਬਹੁਤ ਸਾਰੀਆਂ ਸ਼ਕਤੀਆਂ ਯਤਨ ਕਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਗਠਨ ਕਰਨ ਲਈ 14 ਤਾਰੀਖ ਨੂੰ ਕਮੇਟੀ ਬਣਾ ਕੇ ਸਿਆਸੀ ਪਾਰਟੀ ਦਾ ਆਗਾਜ ਕਰ ਦਿਆਂਗੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment