ਜਲੰਧਰ : ਸਿਆਸੀ ਗਲਿਆਰਿਆਂ ਵਿੱਚ ਅਕਸਰ ਹੀ ਬਿਆਨਬਾਜੀਆਂ ਦੇਖਣ ਨੂੰ ਮਿਲਦੀਆਂ ਹਨ। ਜਿਸ ਦੌਰਾਨ ਸਿਆਸਤਦਾਨਾਂ ਇਕ ਦੂਜੇ ਖ਼ਿਲਾਫ਼ ਬਿਆਨਬਾਜੀਆਂ ਕਰਦੇ ਨਜ਼ਰ ਆਉਂਦੇ ਹਨ। ਇਸੇ ਤਹਿਤ ਹੁਣ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਥੇ ਵਿਰੋਧੀਆਂ “ਤੇ ਸ਼ਬਦੀ ਹਮਲੇ ਕੀਤੇ ਤਾਂ ਉੱਥੇ ਹੀ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਵੀ ਦੋਸ਼ ਲਾਏ।
ਰਾਜਾ ਵੜਿੰਗ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਇਨ੍ਹਾਂ ਨੂੰ ਆਹੁਦੇ ਦਿੱਤੇ ਗਏ ਮੁੱਖ ਮੰਤਰੀ ਤੱਕ ਬਣਾਇਆ ਗਿਆ ਪਰ ਇਹ ਲੋਕ ਇਹ ਸਮਝਣ ਲੱਗ ਚੁੱਕੇ ਸਨ ਕਿ ਇਨ੍ਹਾਂ ਦੇ ਸਿਰ ਤੇ ਕਾਂਗਰਸ ਪਾਰਟੀ ਚਲਦੀ ਹੈ। ਰਾਜਾ ਵੜਿੰਗ ਨੇ ਕਿਹਾ ਕਿ ਅੱਜ ਇੰਝ ਲਗਦਾ ਹੈ ਕਿ ਪਾਰਟੀ ਆਪਣੇ ਏਜੰਡੇ ਤੋਂ ਭਟਕ ਚੁੱਕੀ ਹੈ ਅਤੇ ਕਈ ਜਗ੍ਹਾ ਇਹ ਸਰਮਾਏਦਾਰਾਂ ਦੇ ਹੱਥਾਂ ਵਿੱਚ ਜਾ ਰਹੀ ਹੈ। ਜਿਹੜੀ ਪਾਰਟੀ ਇਕ ਇਕ ਪੈਸਾ ਇਕਠਾ ਕਰਕੇ ਚਲਦੀ ਸੀ ਅੱਜ ਸਰਮਾਏਦਾਰਾਂ ਨੂੰ ਟਿਕਟਾਂ ਦੇਣ ਲੱਗ ਚੁੱਕੀ ਹੈ।