ਲਾਸ ਏਂਜਲਸ: ਅਮਰੀਕਾ ਵਿੱਚ ਪਤਨੀ ਵੱਲੋਂ ਤਲਾਕ ਲਈ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਇੱਕ ਵਿਅਕਤੀ ਨੇ ਪੰਜ ਬੱਚਿਆਂ ਸਮੇਤ ਪਰਿਵਾਰ ਦੇ ਸੱਤ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਫਿਰ ਬਾਅਦ ਵਿਚ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਦੋਸਤਾਂ ਅਤੇ ਰਿਸ਼ਤੇਦਾਰਾਂ ਵੱਲੋਂ ਸੂਚਨਾ ਦਿੱਤੇ ਜਾਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਮੌਕੇ ਤੋਂ ਅੱਠ ਲਾਸ਼ਾਂ ਬਰਾਮਦ ਕੀਤੀਆਂ। ਜਿਸ ਵਿੱਚ ਇੱਕ ਚਾਰ ਸਾਲ ਦੀ ਬੱਚੀ ਵੀ ਸੀ। ਮਾਮਲਾ ਹਨੋਕ ਸ਼ਹਿਰ ਦੇ ਉਟਾਹ ਟਾਊਨਸ਼ਿਪ ਨਾਲ ਸਬੰਧਤ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਬਾਲਗਾਂ ਅਤੇ ਪੰਜ ਬੱਚਿਆਂ ਦੀਆਂ ਲਾਸ਼ਾਂ ਇੱਕੋ ਪਰਿਵਾਰ ਦੇ ਘਰ ਵਿੱਚੋਂ ਮਿਲੀਆਂ ਹਨ, ਜਿਨ੍ਹਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਮਰਨ ਵਾਲਿਆਂ ਵਿਚ 4 ਤੋਂ 17 ਸਾਲ ਦੀ ਉਮਰ ਦੇ 5 ਬੱਚੇ ਸ਼ਾਮਲ ਹਨ।
ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਵਿਅਕਤੀ 42 ਸਾਲਾ ਮਾਈਕਲ ਹੇਟ ਸੀ। ਸਬੂਤਾਂ ਅਨੁਸਾਰ ਉਸ ਨੇ ਘਰ ਦੇ ਸੱਤ ਹੋਰ ਵਿਅਕਤੀਆਂ ਨੂੰ ਮਾਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ ਉਸਦੀ ਪਤਨੀ, ਉਸਦੀ ਮਾਂ ਅਤੇ ਜੋੜੇ ਦੇ 4 ਤੋਂ 17 ਸਾਲ ਦੇ ਪੰਜ ਬੱਚੇ, ਤਿੰਨ ਲੜਕੀਆਂ ਅਤੇ ਦੋ ਲੜਕੇ ਸ਼ਾਮਲ ਹਨ।
ਐਨੋਕ ਦੇ ਮੇਅਰ ਜੇਫਰੀ ਚੇਸਨੱਟ ਨੇ ਕਿਹਾ ਕਿ ਜ਼ਾਹਰ ਤੌਰ ‘ਤੇ ਵਿਆਹ ਟੁੱਟਣ ਤੋਂ ਬਾਅਦ ਗੋਲੀਬਾਰੀ ਹੋਈ। ਉਨ੍ਹਾਂ ਕਿਹਾ ਕਿ ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਜਿਹਾ ਲੱਗਦਾ ਹੈ ਕਿ ਤਲਾਕ ਦੀ ਪਟੀਸ਼ਨ 21 ਦਸੰਬਰ ਨੂੰ ਦਾਇਰ ਕੀਤੀ ਗਈ ਸੀ ਅਤੇ ਇਹ ਪਤਨੀ ਵੱਲੋਂ ਦਾਇਰ ਕੀਤੀ ਗਈ ਸੀ।