ਸ਼ਾਇਦ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਦਿੱਲੀ, ਬੰਬੇ, ਅਲਮੋੜਾ, ਸ਼ਿਮਲਾ ਤੇ ਲਖਨਊ ਵਰਗੇ ਸ਼ਹਿਰ ਸਿਰਫ ਭਾਰਤ ‘ਚ ਹੀ ਨਹੀਂ ਅਮਰੀਕਾ ‘ਚ ਵੀ ਹਨ। ਅਮਰੀਕੀ ਭਾਰਤ ਅੰਬੈਸੀ ਨੇ ਇਹ ਜਾਣਕਾਰੀ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਯੂਐਸਇੰਡੀਆ ਦੋਸਤੀ ਹੈਸ਼ਟੈਗ #USIndiaDosti ਨਾਲ ਸਾਂਝੀ ਕੀਤੀ ਹੈ।
ਯੂਐਸ ਇੰਡੀਆ ਅੰਬੈਸੀ ਨੇ ਟਵੀਟ ਵਿੱਚ ਲਿਖਿਆ ਕਿ, ਕੀ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ 9 ਸ਼ਹਿਰਾਂ ਦੇ ਨਾਮ ਭਾਰਤੀ ਸ਼ਹਿਰਾਂ ਦੇ ਨਾਮ ‘ਤੇ ਰੱਖੇ ਗਏ ਹਨ? ਆਪਣੀ ਅਗਲੀ ਅਮਰੀਕੀ ਯਾਤਰਾ ਦੇ ਦੌਰਾਨ, ਨਿਸ਼ਚਤ ਤੌਰ ਤੇ ਦਿੱਲੀ, ਨਿਊਯਾਰਕ ਜਾਂ ਲਖਨਊ ਪੈਨਸਿਲਵੇਨੀਆ ਜਾਂ ਕਲਕੱਤਾ ਓਹਾਇਓ ‘ਚ ਜ਼ਰੂਰ ਠਹਿਰੋ!
Did you know that there are nine U.S. cities named after communities in India? During your next visit to the United States, stop by Delhi, New York or Lucknow, Pennsylvania or Calcutta, Ohio! #USIndiaDosti pic.twitter.com/3oFfqpOfUP
— U.S. Embassy India (@USAndIndia) September 25, 2019
ਅੰਬੈਸੀ ਵੱਲੋਂ ਟਵੀਟਰ ‘ਚ ਸਾਂਝੇ ਕੀਤੇ ਗਏ ਨਕਸ਼ੇ ‘ਚ ਭਾਰਤ ਦੇ 9 ਸ਼ਹਿਰ ਸ਼ਾਮਲ ਹਨ ਜਿਨ੍ਹਾ ‘ਚ ਦਿੱਲੀ ਦਾ ਨਾਮ ਦੋ ਥਾਵਾਂ ਨੂੰ ਦਿੱਤਾ ਗਿਆ ਹੈ:
ਮਦਰਾਸ, ਓਰੇਗਨ
ਸਿਮਲਾ, ਕੋਲੋਰਾਡੋ
ਅਲਮੋੜਾ,ਇਲੀਨੋਇਸ
ਗੋਲਕਾਂਡੋ,ਇਲੀਨੋਇਸ
ਦਿੱਲੀ, ਲੌਸ ਐਂਜਲਸ
ਦਿੱਲੀ, ਨਿਊਯਾਰਕ
ਬੰਬੇ,ਨਿਊਯਾਰਕ
ਲਖਨਊ, ਪੈਨਸਿਲਵੇਨੀਆ
ਕਲਕੱਤਾ, ਓਹਾਇਓ
ਬੜੌਦਾ, ਮਿਸ਼ੀਗਨ
ਦੱਸ ਦੇਈਏ ਭਾਰਤ ਅਤੇ ਅਮਰੀਕੀ ‘ਚ ਲਗਾਤਾਰ ਦੋਸਤੀ ਹੋਰ ਮਜਬੂਤ ਹੁੰਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਮਹਾਂਸਭਾ ਦੇ ਸੈਸ਼ਨ ਨੂੰ ਸੰਬੋਧਨ ਕਰਨ ਲਈ ਅਮਰੀਕਾ ‘ਚ ਹਨ। ਇਸ ਸਮੇਂ ਦੌਰਾਨ, ਪ੍ਰਧਾਨ ਮੰਤਰੀ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਵਾਰ ਮਿਲ ਚੁੱਕੇ ਹਨ।
ਪੀਐਮ ਮੋਦੀ ਨੇ ਆਪਣੇ ਦੌਰੇ ਦੀ ਸ਼ੁਰੂਆਤ ਹਾਉਡੀ ਮੋਦੀ ਪ੍ਰੋਗਰਾਮ ਨਾਲ ਕੀਤੀ, ਜਿਸ ਵਿੱਚ ਟਰੰਪ ਵੀ ਸ਼ਾਮਲ ਸਨ। ਦੋਵੇਂ ਆਗੂਆਂ ਨੇ ਐਨਆਰਜੀ ਸਟੇਡੀਅਮ ‘ਚ ਮੌਜੂਦ 50 ਹਜ਼ਾਰ ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਤੋਂ ਬਾਅਦ, ਹਾਊਡੀ ਮੋਦੀ ਪ੍ਰੋਗਰਾਮ ਨੇ ਨਾ ਸਿਰਫ ਅਮਰੀਕਾ ‘ਚ ਬਲਕਿ ਪੂਰੀ ਦੁਨੀਆ ‘ਚ ਮੀਡੀਆ ਦੀਆਂ ਸੁਰਖੀਆਂ ਬਣਾਈਆਂ।