ਬੁਲਗਾਰੀਆ ਦੀ ਅੰਬੈਸਡਰ ਨੇ ਦਿੱਤਾ ਪੰਜਾਬੀ ਫਿਲਮ ਪ੍ਰੋਡਿਊਸਰਾਂ ਦੇ ਵਫ਼ਦ ਨੂੰ ਬੁਲਗਾਰੀਆ ਆਉਣ ਦਾ ਸੱਦਾ

TeamGlobalPunjab
3 Min Read

ਮੋਹਾਲੀ: ਪੰਜਾਬੀ ਫਿਲਮ ਪ੍ਰੋਡਿਊਸਰਜ਼ ਐਸੋਸੀਏਸ਼ਨ ਰਜਿਸਟਰਡ ਦੇ ਨੁਮਾਇੰਦਿਆਂ ਨੇ ਚੰਡੀਗਡ਼੍ਹ ਵਿਖੇ ਬੁਲਗਾਰੀਆ ਦੀ ਅੰਬੈਸਡਰ ਇਲੀਓਨੋਰਾ ਦੀਮਿਤਰੋਵਾ ਤੇ ਮੰਤਰੀ ਇਲੀਆ ਦੇਕੋਵਾ ਨਾਲ ਮੀਟਿੰਗ ਕੀਤੀ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਸੱਦੀ ਗਈ ਇਸ ਮੀਟਿੰਗ ਵਿੱਚ ਪੰਜਾਬੀ ਫ਼ਿਲਮ ਪ੍ਰੋਡਿਊਸਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਸਮੂਹ ਮੈਂਬਰਾਂ ਨੇ ਸ਼ਿਰਕਤ ਕੀਤੀ।

ਮੀਟਿੰਗ ਦੌਰਾਨ ਬੁਲਗਾਰੀਆ ਦੀ ਅੰਬੈਸਡਰ ਅਤੇ ਮੰਤਰੀ ਵੱਲੋਂ ਪੰਜਾਬੀ ਫਿਲਮ ਪ੍ਰੋਡਿਊਸਰਾਂ ਨੂੰ ਬੁਲਗਾਰੀਆ ਵਿਖੇ ਫਿਲਮ ਦੀ ਸ਼ੂਟਿੰਗ ਲਈ ਆਉਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਫਿਲਮ ਪ੍ਰੋਡਿਊਸਰਾਂ ਨੇ ਬੁਲਗਾਰੀਆ ਦੀ ਅੰਬੈਸਡਰ ਨਾਲ ਆਪਣੇ ਸ਼ੰਕੇ ਵੀ ਦੂਰ ਕੀਤੇ। ਉਨ੍ਹਾਂ ਨੇ ਅੰਬੈਸਡਰ ਤੋਂ ਬੁਲਗਾਰੀਆ ਵਿੱਚ ਫਿਲਮ ਬਣਾਉਣ ਦੀ ਪਾਲਿਸੀ, ਪ੍ਰੋਡਿਊਸਰਾਂ /ਪ੍ਰੋਡਕਸ਼ਨ ਹਾਊਸਾਂ ਨੂੰ ਸਬਸਿਡੀ, ਰਿਬੇਟ, ਕੈਸ਼ਬੈਕ ਆਦਿ ਦੇਣ ਬਾਰੇ, ਬੁਲਗਾਰੀਆ ਦਾ ਵੀਜ਼ਾ ਹਾਸਲ ਕਰਨ ਅਤੇ ਪ੍ਰੋਡਿਊਸਰਾਂ / ਪ੍ਰੋਡਕਸ਼ਨ ਹਾਊਸਾਂ ਨੂੰ ਇਹਦੇ ਵਿਚ ਕੋਈ ਪਹਿਲ ਦੇਣ, ਫਿਲਮਾਂ ਬਣਾਉਣ ਸਬੰਧੀ ਬੁਲਗਾਰੀਆ ਵਿਚ ਮੌਜੂਦ ਕਲਾਕਾਰ, ਕਰੂ ਮੈਂਬਰਾਂ ਦੀ ਮੌਜੂਦਗੀ, ਫ਼ਿਲਮਾਂ ਲਈ ਲੋਕੇਸ਼ਨ, ਹੋਟਲ, ਟਰਾਂਸਪੋਰਟ, ਖਾਣੇ ਆਦਿ ਦੀ ਵਿਵਸਥਾ; ਲੋਕੇਸ਼ਨ ਹਾਸਲ ਕਰਮ ਲੋਕੇਸ਼ਨ ਦੀ ਇਜਾਜ਼ਤ ਲੈਣ ਸਬੰਧੀ ਨਿਯਮ, ਸ਼ਾਰਟ ਫਿਲਮਾਂ ਅਤੇ ਗਾਣੇ ਦੀ ਸ਼ੂਟਿੰਗ ਵਿੱਚ ਕੋਈ ਸਬਸਿਡੀ, ਸਰਕਾਰ ਵੱਲੋਂ ਫਿਲਮ ਦੀ ਸ਼ੂਟਿੰਗ ਦੀ ਕੋਈ ਇੰਸ਼ੋਰੈਂਸ ਪਾਲਸੀ ਅਤੇ ਫ਼ਿਲਮ ਪ੍ਰੋਡਿਊਸਰਾਂ ਪ੍ਰੋਡਕਸ਼ਨ ਹਾਊਸਾਂ ਲਈ ਇਕ ਵਿਸ਼ੇਸ਼ ਆਫਰ ਬਾਰੇ ਸਵਾਲ ਪੁੱਛੇ ਅਤੇ ਜਾਣਕਾਰੀ ਹਾਸਿਲ ਕੀਤੀ।

ਮੀਟਿੰਗ ਦੀ ਕਾਰਵਾਈ ਪੰਜਾਬੀ ਫਿਲਮਾਂ ਦੇ ਪ੍ਰੋਡਿਊਸਰ ਅਤੇ ਸੰਸਥਾ ਦੇ ਕਨਵੀਨਰ ਪਰਵੀਨ ਕੁਮਾਰ ਨੇ ਚਲਾਈ ਬੁਲਗਾਰੀਆ ਦੀ ਅੰਬੈਸਡਰ ਨੇ ਹਾਜ਼ਰ ਮੈਂਬਰਾਂ ਨੂੰ ਦੱਸਿਆ ਕਿ ਬੁਲਗਾਰੀਆ ਵਿੱਚ ਸ਼ੂਟਿੰਗ ਕਰਨਾ ਬਾਕੀ ਮੁਲਕਾਂ ਨਾਲੋਂ ਲਗਭਗ ਤੀਹ ਫੀਸਦੀ ਸਸਤਾ ਹੈ ਜੋ ਪੰਜਾਬੀ ਫਿਲਮ ਪ੍ਰੋਡਿਊਸਰਾਂ ਲਈ ਲਾਹੇਵੰਦ ਸਾਬਤ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ ਕਾਰਨ ਭਾਵੇਂ ਸਬਸਿਡੀ ਦਾ ਕੰਮ ਫਿਲਹਾਲ ਰੁਕਿਆ ਹੋਇਆ ਹੈ ਪਰ ਇਸ ਤੇ ਵੀ ਕੰਮ ਚੱਲ ਰਿਹਾ ਹੈ। ਇਸ ਮੌਕੇ ਅੰਬੈਸਡਰ ਤੇ ਮੰਤਰੀ ਨੇ ਪੰਜਾਬੀ ਫ਼ਿਲਮ ਪ੍ਰੋਡਿਊਸਰ ਦੇ ਇਕ ਵਫ਼ਦ ਨੂੰ ਬੁਲਗਾਰੀਆ ਆਉਣ ਦਾ ਸੱਦਾ ਵੀ ਦਿੱਤਾ।

ਇਸ ਮੌਕੇ ਸੰਸਥਾ ਦੇ ਪ੍ਰਧਾਨ ਚਰਨਜੀਤ ਸਿੰਘ ਵਾਲੀਆ ਅਤੇ ਹੋਰਨਾਂ ਮੈਂਬਰਾਂ ਨੇ ਬੁਲਗਾਰੀਆ ਦੀ ਅੰਬੈਸਡਰ ਅਤੇ ਮੰਤਰੀ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਪੰਜਾਬ ਦੀ ਫੁਲਕਾਰੀ ਅਤੇ ਯਾਦ ਚਿੰਨ੍ਹ ਭੇਟ ਕੀਤੇ।

ਇਸ ਮੌਕੇ ਹਰਪ੍ਰੀਤ ਸਿੰਘ ਦੇਵਗਨ, ਸੰਸਥਾ ਦੇ ਵਾਇਸ ਪ੍ਰਧਾਨ, ਸੰਦੀਪ ਬਾਂਸਲ ਬਰਾਡਕਾਸਟਰ /ਪ੍ਰੋਡਿਊਸਰ, ਤੇਗਬੀਰ ਸਿੰਘ ਪ੍ਰੋਡਿਊਸਰ, ਜਰਨੈਲ ਸਿੰਘ ਘੁਮਾਣ ਪ੍ਰੋਡਿਊਸਰ, ਮਨੀਸ਼ ਸਾਹਨੀ ਪ੍ਰੋਡਿਊਸਰ, ਜਤਿੰਦਰ ਸ਼ਰਮਾ, ਨੁਮਾਇੰਦਾ, ਸਤਿੰਦਰ ਸਿੰਘ ਕੋਹਲੀ ਪ੍ਰੋਡਿਊਸਰ, ਸੋਨੀ ਨੱਡਾ ਪ੍ਰੋਡਿਊਸਰ ਹਾਜ਼ਰ ਸਨ।

Share This Article
Leave a Comment