ਚੰਡੀਗੜ੍ਹ : ਸੂਬਾ ਸਰਕਾਰ ਵਲੋਂ ਮੈਡੀਕਲ ਦੀ ਪੜ੍ਹਾਈ ਦੀਆਂ ਫੀਸਾਂ ਵਿਚ ਵਡਾ ਵਾਧਾ ਕੀਤਾ ਗਿਆ ਹੈ । ਇਸ ਗੱਲ ਦਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਵਿਰੋਧ ਕੀਤਾ ਜਾ ਰਿਹਾ ਸੀ । ਪਰ ਹੁਣ ਇਸ ਮੁਦੇ ਨੂੰ ਲੈ ਕੇ ਉਹ ਖੁਦ ਹੀ ਘਿਰਦੇ ਨਜ਼ਰ ਆ ਰਹੇ ਹਨ । ਦਰਅਸਲ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਅਮਨ ਅਰੋੜਾ ਤੇ ਸਵਾਲ ਚੁਕੇ ਹਨ। ਖਹਿਰਾ ਦਾ ਕਹਿਣਾ ਹੈ ਕਿ ਕੀ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਧਣ ਤੇ ਹੁਣ ਅਮਨ ਅਰੋੜਾ ਵੀ ਆਪਣੇ ਕਾਲਜ ਅੰਦਰ ਫੀਸਾਂ ਵਧਾਉਣਗੇ ?ਇਸ ਤੋਂ ਬਾਅਦ ਅਮਨ ਅਰੋੜਾ ਨੇ ਸਖਤ ਸ਼ਬਦਾਂ ਵਿਚ ਜਵਾਬ ਦਿਤਾ ਹੈ ।
https://www.facebook.com/amanarorasunam/videos/565230337468827/
ਅਮਨ ਅਰੋੜਾ ਨੇ ਕਿਹਾ ਕਿ ਫੀਸਾਂ ਦਾ ਮੁਦਾ ਉਹ ਆਪਣੇ ਪੱਧਰ ਤੇ ਅਤੇ ਪਾਰਟੀ ਪੱਧਰ ਤੇ ਪਹਿਲਾ ਹੀ ਉਠਾ ਚੁਕੇ ਹਨ । ਉਨ੍ਹਾਂ ਕਿਹਾ ਕਿ ਡੈਂਟਲ ਕਾਲਜਾਂ ਦੀਆਂ ਫੀਸਾਂ ਵਿਚ ਸਰਕਾਰ ਵਲੋਂ ਕੋਈ ਵਾਧਾ ਨਹੀਂ ਕੀਤਾ ਗਿਆ । ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਪਹਿਲਾ ਤਾ ਸੁਖਪਾਲ ਖਹਿਰਾ ਨੇ ਆਪਣਾ ਅਸਤੀਫਾ ਦੇ ਦਿਤਾ ਪਰ ਫਿਰ ਬਾਅਦ ਵਿਚ ਵਾਪਿਸ ਲੈ ਲਿਆ ਇਹ ਆਦਤ ਮੁਤਾਬਿਕ ਉਨ੍ਹਾਂ ਨੇ ਥੁੱਕ ਕੇ ਚਟੀਆ ਹੈ।