ਗੁਰਦਾਸਪੁਰ: ਕੋਰੋਨਾ ਵਾਇਰਸ ਦੌਰਾਨ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਤੋਂ ਬਾਅਦ ਹੁਣ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਲੋਂ ਅਜਿਹੇ ਹੁਕਮ ਦਿਤੇ ਗਏ ਹਨ ਜਿਸ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ । ਦਰਅਸਲ ਅਜ ਸਥਾਨਕ ਡਿਪਟੀ ਕਮਿਸ਼ਨਰ ਵਲੋਂ ਅਧਿਆਪਕਾਂ ਦੀਆਂ ਡਿਉਟੀਆਂ ਸ਼ਰਾਬ ਦੀਆਂ ਫੈਕਟਰੀਆਂ ਵਿਚ ਲਗਾਈਆਂ ਗਈਆਂ ਹਨ । ਇਸ ਤੋਂ ਬਾਅਦ ਜਿੱਥੇ ਅਧਿਆਪਕਾਂ ਵੱਲੋ ਇਸ ਦਾ ਵਿਰੋਧ ਕੀਤਾ ਗਿਆ ਬਲਕਿ ਸਿਆਸਤ ਵੀ ਗਰਮਾ ਗਈ ਹੈ । ਇਸ ਨੂੰ ਲੈ ਕੇ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਵਲੋਂ ਗੰਭੀਰ ਦੋਸ਼ ਲਾਏ ਗਏ ਹਨ ।
ਅਮਨ ਅਰੋੜਾ ਦਾ ਕਹਿਣਾ ਹੈ ਕਿ ਸਥਾਨਕ ਐਡਮਨਿਸਟਰੇਸ਼ਨ ਵਲੋਂ ਅਧਿਆਪਕਾਂ ਦੀਆਂ ਡਿਉਟੀਆਂ ਸ਼ਰਾਬ ਦੀਆਂ ਫੈਕਟਰੀਆਂ ਵਿਚ ਲਗਾਏ ਜਾਣ ਦਾ ਫੈਸਲਾ ਬਹੁਤ ਹੀ ਮੰਦਭਾਗਾ ਹੈ । ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕਾਂ ਦੇ ਮੋਢਿਆਂ ਤੇ ਦੇਸ਼ ਦੇ ਭਵਿੱਖ ਦੀ ਜਿੰਮੇਵਾਰੀ ਹੈ ਉਨ੍ਹਾਂ ਦੀ ਅਜਿਹੀ ਥਾਂ ਤੇ ਤੈਨਾਤ ਕਰਨਾ ਮਾਣ ਸਨਮਾਨ ਨੂੰ ਠੇਸ ਪਹੁੰਚਾਉਣਾ ਹੈ । ਅਮਨ ਅਰੋੜਾ ਨੇ ਕਿਹਾ ਕਿ ਇਸ ਨਾਲ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿੱਖਿਆ ਪ੍ਰਤੀ ਮਾੜੀ ਸੋਚ ਬਿਆਨ ਹੁੰਦੀ ਹੈ।