ਸੁਨਾਮ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਮਨ ਅਰੋੜਾ ਹਰ ਦਿਨ ਕਿਸੇ ਨਾ ਕਿਸੇ ਮੁੱਦੇ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੰਬੰਧੀ ਬਿਆਨਬਾਜ਼ੀ ਕਰਦੇ ਹੀ ਰਹਿੰਦੇ ਹਨ । ਅਜ ਇਕ ਵਾਰ ਫਿਰ ਉਨ੍ਹਾਂ ਸੂਬੇ ਅੰਦਰ ਕਣਕ ਦੀ ਹੋ ਰਹੀ ਵਿਕਰੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਹੈ । ਉਨ੍ਹਾਂ ਕਿਹਾ ਕਿ ਅਜ ਜਿਸ ਢੰਗ ਨਾਲ਼ ਸੂਬੇ ਵਿਚ ਕਣਕ ਵੇਚੀ ਜਾ ਰਹੀ ਹੈ ਉਹ ਸਹੀ ਨਹੀਂ ਹੈ ।
ਅਮਨ ਅਰੋੜਾ ਨੇ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਣਕ ਸੁੱਟਣ ਤੋਂ ਪਹਿਲਾਂ ਪਾਸ ਲੈਣੇ ਪੈ ਰਹੇ ਹਨ ।ਇਸ ਨਾਲ ਉਨ੍ਹਾਂ ਨੂੰ ਕਾਫੀ ਔਖਾਈ ਆ ਰਹੀ ਹੈ । ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿੱਚ ਲੌਕ ਡਾਉਨ ਦੀਆਂ ਧਜੀਆ ਉਡ ਰਹੀਆਂ ਹਨ । ਅਰੋੜਾ ਨੇ ਕਿਹਾ ਕਿ ਉਨ੍ਹਾਂ ਵਲੋ ਦਿੱਤੀ ਸਲਾਹ ਨਾਲ ਕੰਮ ਵੀ ਛੇਤੀ ਖਤਮ ਹੋਵੇਗਾ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਘਟ ਜਾਣਗੀਆਂ।