ਨਵੀਂ ਦਿੱਲੀ : ਸੀਡੀਐੱਸ ਜਨਰਲ ਬਿਪਿਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਸਾਰੇ ਜਵਾਨਾਂ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਨੂੰ ਪੂਰੇ ਸੈਨਿਕ ਸਨਮਾਨਾਂ ਨਾਲ ਕੀਤਾ ਗਿਆ। ਸਵੇਰ ਤੋਂ ਹੀ ਸੀਡੀਐੱਸ ਰਾਵਤ ਨੂੰ ਸ਼ਰਧਾਂਜਲੀ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਉਨ੍ਹਾਂ ਦੇ ਅਧਿਕਾਰਤ ਨਿਵਾਸ ਕਾਮਰਾਜ ਮਾਰਗ ‘ਤੇ ਲਗਾਤਾਰ ਪਤਵੰਤੇ ਲੋਕਾਂ ਨੇ ਅੰਤਿਮ ਦਰਸ਼ਨ ਕੀਤੇ।
ਸੀਡੀਐੱਸ ਰਾਵਤ ਨੂੰ ਤਿੰਨਾਂ ਫ਼ੌਜ ਮੁਖੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਦੀ ਦੇਹ ਬਰਾਰ ਸਕਵਾਇਰ ਪਹੁੰਚੀ। ਬਰਾਰ ਸਕਵਾਇਰ ‘ਤੇ ਉਨ੍ਹਾਂ ਨੂੰ 17 ਤੋਪਾਂ ਦੀ ਸਲਾਮੀ ਦਿੱਤੀ ਗਈ।
#WATCH दिल्ली: CDS जनरल बिपिन रावत का पूरे सैन्य सम्मान के साथ अंतिम संस्कार किया गया। उन्हें 17 तोपों की सलामी दी गई।
CDS जनरल बिपिन रावत और उनकी पत्नी मधुलिका रावत को उनकी बेटियों कृतिका और तारिणी ने मुखाग्नि दी। pic.twitter.com/YXwJhdZS6w
— ANI_HindiNews (@AHindinews) December 10, 2021
ਜਨਰਲ ਰਾਵਤ ਦੀਆਂ ਦੋਵਾਂ ਧੀਆਂ ਨੇ ਉਨ੍ਹਾਂ ਨੂੰ ਅਗਨੀ ਭੇਟ ਕੀਤੀ।
https://www.kooapp.com/koo/pbns_india/37d9295f-8858-4bc9-ba09-bfd83c33a3bd
ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਮੌਜੂਦ ਸਨ।
ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਜਨਰਲ ਬਿਪਿਨ ਰਾਵਤ ਦੇ ਸਲਾਹਕਾਰ ਬ੍ਰਿਗੇਡੀਅਰ ਐਲਐਸ ਲਿੱਦਰ ਦਾ ਅੰਤਿਮ ਸੰਸਕਾਰ ਸਵੇਰੇ ਕਰੀਬ 10.40 ‘ਤੇ ਦਿੱਲੀ ਕੈਂਟ ਦੇ ਬਰਾਰ ਸਕੁਆਇਰ ‘ਚ ਕੀਤਾ ਗਿਆ।
ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦਰ ਨੂੰ ਤਿੰਨੋਂ ਥਲ ਸੈਨਾ ਮੁਖੀਆਂ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਐਨਐਸਏ ਅਜੀਤ ਡੋਵਾਲ, ਫੌਜ ਦੇ ਅਧਿਕਾਰੀਆਂ ਅਤੇ ਜਵਾਨਾਂ ਨੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਦਰ ਨੇ ਕਾਂਗੋ ਵਿੱਚ ਸੰਯੁਕਤ ਰਾਸ਼ਟਰ ਮਿਸ਼ਨ ਅਧੀਨ ਸੇਵਾਵਾਂ ਨਿਭਾਈਆਂ।
ਬ੍ਰਿਗੇਡੀਅਰ ਲਿੱਦਰ ਦੀ ਕੁਝ ਹੀ ਸਮੇਂ ਵਿਚ ਮੇਜਰ ਜਨਰਲ ਦੇ ਅਹੁਦੇ ‘ਤੇ ਤਰੱਕੀ ਹੋਣ ਵਾਲੀ ਸੀ। ਉਹ ਪੰਚਕੂਲਾ ਦੇ ਰਹਿਣ ਵਾਲੇ ਸਨ।
ਬ੍ਰਿਗੇਡੀਅਰ ਐਲਐਸ ਲਿੱਦਰ ਦੀ ਪਤਨੀ ਗੀਤਿਕਾ ਲਿੱਦਰ ਨੇ ਕਿਹਾ ਕਿ ਸਾਨੂੰ ਉਨ੍ਹਾਂ ਨੂੰ ਮੁਸਕਰਾਉਂਦੇ ਹੋਏ ਅਲਵਿਦਾ ਆਖਣਾ ਚਾਹੀਦਾ ਹੈ, ਮੈਂ ਇੱਕ ਸਿਪਾਹੀ ਦੀ ਪਤਨੀ ਹਾਂ। ਇਹ ਬਹੁਤ ਵੱਡਾ ਨੁਕਸਾਨ ਹੈ।
ਇਸ ਮੌਕੇ ਉਨ੍ਹਾਂ ਦੀ ਬੇਟੀ ਆਸ਼ੀਨਾ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੇ ਹੀਰੋ ਸਨ। ਉਹ 17 ਸਾਲਾਂ ਤੋਂ ਸਾਡੇ ਨਾਲ ਸੀ। ਸਾਡੇ ਕੋਲ ਉਨ੍ਹਾਂ ਦੀਆਂ ਮਨਮੋਹਕ ਯਾਦਾਂ ਹਨ। ਆਸ਼ੀਨਾ ਨੇ ਕਿਹਾ ਕਿ ਉਹ ਉਸ ਦੇ ਚੰਗੇ ਦੋਸਤ ਵੀ ਸੀ। ਉਹ ਉਸ ਲਈ ਪ੍ਰੇਰਕ ਸੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਆਸ਼ੀਨਾ ਦੀ ਲਿਖੀ ਕਿਤਾਬ ਰਿਲੀਜ਼ ਹੋਈ ਸੀ।