ਨਿਊਜ਼ ਡੈਸਕ: ਬਾਲੀਵੱਡ ਅਦਾਕਾਰ ਅਕਸ਼ੈ ਕੁਮਾਰ ਦੀ ਫਿਲਮ ਬੱਚਨ ਪਾਂਡੇ 18 ਮਾਰਚ ਨੂੰ ਹੋਲੀ ਦੇ ਦਿਨ ਸਿਨੇਮਾ ਹਾਲ ‘ਚ ਰਿਲੀਜ਼ ਹੋਣ ਵਾਲੀ ਹੈ। ਇਸ ਫਿਲਮ ‘ਚ ਕ੍ਰਿਤੀ ਸੈਨਨ ਅਤੇ ਅਰਸ਼ਦ ਵਾਰਸੀ ਇਕੱਠੇ ਨਜ਼ਰ ਆਉਣਗੇ। ਅਕਸ਼ੈ ਕੁਮਾਰ ਆਪਣੀ ਜ਼ਿਆਦਾਤਰ ਫ਼ਿਲਮਾਂ ਦਾ ਪ੍ਰਮੋਸ਼ਨ ਕਰਨ ਲਈ ‘ਦਿ ਕਪਿਲ ਸ਼ਰਮਾ ਸ਼ੋਅ’ ਵਿੱਚ ਹੀ ਜਾਂਦੇ ਹਨ। ਇਸ ਨਾਲ ਕਪਿਲ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ ਤੇ ਉਨ੍ਹਾਂ ਦੇ ਸ਼ੋਅ ਦੀ ਟੀਆਰਪੀ ਵੀ ਵੱਧਦੀ ਹੈ, ਪਰ ਅਕਸ਼ੈ ਕੁਮਾਰ ਇਸ ਵਾਰ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਆਪਣੀ ਫਿਲਮ ‘ਬੱਚਨ ਪਾਂਡੇ’ ਨੂੰ ਪ੍ਰਮੋਟ ਨਹੀਂ ਕਰਨਗੇ। ਇਹ ਗੱਲ ਜਾਣ ਕੇ ਦਰਸ਼ਕ ਕਾਫੀ ਹੈਰਾਨ ਹਨ।
ਰਿਪੋਰਟਾਂ ਮੁਤਾਬਕ ਅਕਸ਼ੈ ਨੇ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਪ੍ਰਧਾਨ ਮੰਤਰੀ ਮੋਦੀ ‘ਤੇ ਕੀਤੇ ਗਏ ਮਜ਼ਾਕ ਨੂੰ ਪ੍ਰਸਾਰਿਤ ਨਾਂ ਕਰਨ ਲਈ ਕਿਹਾ ਸੀ, ਪਰ ਉਸ ਦੀ ਗੱਲ ਨਹੀਂ ਸੁਣੀ ਗਈ, ਜਿਸ ਕਾਰਨ ਉਹ ਕਪਿਲ ਅਤੇ ਉਨ੍ਹਾਂ ਦੀ ਟੀਮ ਤੋਂ ਨਾਰਾਜ਼ ਹਨ।
ਅਸਲ ‘ਚ ਅਕਸ਼ੈ ਕੁਮਾਰ ਪਿਛਲੀ ਵਾਰ ਸਾਰਾ ਅਲੀ ਖਾਨ ਨਾਲ ਫਿਲਮ ਅੰਤਰਗੀ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ। ਇਸ ਦੌਰਾਨ ਜਦੋਂ ਕਪਿਲ ਨੇ ਪੀਐਮ ਨਰਿੰਦਰ ਮੋਦੀ ਨਾਲ ਸੁਪਰਸਟਾਰ ਦੇ ਇੰਟਰਵਿਊ ‘ਤੇ ਮਜ਼ਾਕ ਉਡਾਇਆ ਤਾਂ ਉਨ੍ਹਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ। ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਥੋੜ੍ਹੀ ਤਕਰਾਰ ਵੀ ਹੋ ਗਈ ਸੀ।