ਮੁੰਬਈ: ਅਕਸ਼ੈ ਕੁਮਾਰ ਨੂੰ ਬਾਲੀਵੁੱਡ ਫਿਲਮਾਂ ਦੇ ਖਿਡਾਰੀ ਜ਼ਰੂਰ ਕਹੇ ਜਾਂਦੇ ਹਨ ਪਰ ਉਨ੍ਹਾਂ ਦੀ ਪਤਨੀ ਟਵਿੰਕਲ ਖੰਨਾ ਵੀ ਕੁਝ ਘੱਟ ਨਹੀਂ ਹਨ। ਹਾਲ ਹੀ ਵਿੱਚ ਬਾਲੀਵੁੱਡ ਦੇ ਇਸ ਜੋੜੇ ਨੇ ਮਿਲ ਕੇ ਕੁੱਝ ਅਜਿਹਾ ਕਾਰਨਾਮਾ ਕੀਤਾ ਹੈ ਕਿ ਲੋਕ ਹੈਰਾਨ ਹਨ।
ਟਵਿੰਕਲ ਖੰਨਾ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਹ ਤਸਵੀਰ ਅਕਸ਼ੈ ਕੁਮਾਰ ਵੱਲੋਂ ਦਿੱਤੇ ਗਏ ਇੱਕ ਖਾਸ ਤੋਹਫੇ ਦੀ ਹੈ , ਫੋਟੋ ਦੇ ਕੈਪਸ਼ਨ ਵਿੱਚ ਟਵਿੰਕਲ ਨੇ ਅਕਸ਼ੈ ਲਈ ਕਾਫ਼ੀ ਇਮੋਸ਼ਨਲ ਗੱਲਾਂ ਲਿਖ ਕੇ ਦਿਲ ਦੀ ਗੱਲ ਕਹੀ ਹੈ। ਅਕਸ਼ੈ ਦੇ ਤੋਹਫੇ ਤੋਂ ਜ਼ਿਆਦਾ ਟਵਿੰਕਲ ਖੰਨਾ ਦੇ ਕੈਪਸ਼ਨ ਦੀ ਇੰਟਰਨੈੱਟ ‘ਤੇ ਚਰਚਾ ਹੋ ਰਹੀ ਹੈ।
ਦਰਅਸਲ ਅਕਸ਼ੈ ਨੇ ਟਵਿੰਕਲ ਨੂੰ ਜੋ ਤੋਹਫਾ ਦਿੱਤਾ ਹੈ ਉਹ ਪਿਆਜ਼ ਦੇ ਝੁਮਕੇ ਹਨ। ਪਿਆਜ ਦੇ ਲਗਾਤਾਰ ਵੱਧ ਰਹੇ ਰੇਟ ਨੂੰ ਵੇਖਦੇ ਹੋਏ ਇਹ ਤੋਹਫਾ ਸਹੀ ਵਿੱਚ ਅਨਮੋਲ ਹੈ। ਟਵਿੰਕਲ ਨੇ ਇਸ ਤੋਹਫੇ ਦੀ ਤਸਵੀਰ ਆਪਣੇ ਸੋਸ਼ਲ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਲਿਖਿਆ- ਮੇਰੇ ਪਾਰਟਨਰ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਪਰਫਾਰਮ ਕਰਕੇ ਵਾਪਸ ਆਏ ਤੇ ਬੋਲੇ ਉਹ ਇਹ ਚੀਜ ਕਰੀਨਾ ਕਪੂਰ ਨੂੰ ਵਿਖਾ ਰਹੇ ਸਨ, ਮੈਨੂੰ ਨਹੀਂ ਲੱਗਦਾ ਕਿ ਉਨ੍ਹਾਂ ਨੂੰ ਇਹ ਕੁਝ ਖਾਸ ਪਸੰਦ ਆਈ, ਪਰ ਮੈਨੂੰ ਪਤਾ ਸੀ ਕਿ ਤੁਹਾਨੂੰ ਇਹ ਜ਼ਰੂਰ ਪਸੰਦ ਆਵੇਗੀ। ਇਸ ਲਈ ਮੈਂ ਇਹ ਤੁਹਾਡੇ ਲਈ ਲੈ ਆਇਆ। ਕਦੇ ਕਦੇ ਛੋਟੀ – ਛੋਟੀ ਤੇ ਭੋਲੀ – ਭਾਲੀ ਗੱਲਾਂ ਤੁਹਾਡੇ ਦਿਲ ਨੂੰ ਛੂਹ ਜਾਂਦੀਆਂ ਹਨ # onionearrings # bestpresentaward .