ਨਵੀਂ ਦਿੱਲੀ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਇਕ ਵਾਰ ਫਿਰ ਹੱਥ ਵਧਾਇਆ ਹੈ। ਹਾਲ ਹੀ ‘ਚ ਜਿੱਥੇ ਅਕਸ਼ੇ ਕੁਮਾਰ ਨੇ ਪੀਐੱਮ ਕੇਅਰ ਫੰਡ ‘ਚ 25 ਕਰੋੜ ਦਾਨ ‘ਚ ਦਿੱਤੇ ਸੀ ਉਥੇ ਹੀ ਹੁਣ ਉਨ੍ਹਾਂ ਨੇ ਫਿਰ ਤੋਂ ਇਕ ਹੋਰ ਮਦਦ ਲਈ ਹੱਥ ਵਧਾਇਆ ਹੈ। ਅਕਸ਼ੈ ਨੇ 25 ਕਰੋੜ ਤੋਂ ਬਾਅਦ ਹੁਣ ਬੀਐੱਮਸੀ ਨੂੰ ਪੀਪੀਆਈ ਸਾਸਕ ਤੇ ਰੈਪਿਡ ਟੈਸਟਿੰਗ ਕਿੱਟਜ਼ ਲਈ 3 ਕਰੋੜ ਰੁਪਏ ਦਾਨ ਦਿੱਤੇ ਹਨ।
Name : Akshay Kumar
City : Mumbai
Mere aur mere parivaar ki taraf se…
Police, Nagar Nigam ke workers, doctors, nurses, NGOs, volunteers, government officials, vendors, building ke guards ko #DilSeThankYou 🙏🏻 pic.twitter.com/N8dnb4Na63
— Akshay Kumar (@akshaykumar) April 9, 2020
ਉੱਥੇ ਹੀ ਵੀਰਵਾਰ ਨੂੰ ਅਕਸ਼ੇ ਕੁਮਾਰ ਨੇ ਕੋਰੋਨਾ ਵਾਇਰਸ ਦੇ ਮਾਹੌਲ ‘ਤੇ ਲੋਕਾਂ ਦੀ ਜਾਨ ਬਚਾ ਰਹੇ ਡਾਕਟਰਾਂ, ਸਫਾਈ ਕਰਮਚਾਰੀਆਂ ਤੇ ਪੁਲਿਸ ਵਾਲਿਆਂ ਨੂੰ ਧੰਨਵਾਦ ਕੀਤਾ। ਅਕਸ਼ੇ ਨੇ ਸੋਸ਼ਲ ਮੀਡੀਆ ‘ਤੇ ਦਿਲ ਤੋਂ ਥੈਂਕ ਯੂ ਅਭਿਆਨ ਸ਼ੁਰੂ ਕੀਤਾ। ਇਸ ਅਭਿਆਨ ਦੀ ਪੁਲਿਸ ਨੇ ਵੀ ਕਾਫੀ ਤਾਰੀਫ ਕੀਤੀ ਹੈ ਤੇ ਅਭਿਆਨ ‘ਚ ਬਾਲੀਵੁੱਡ ਦੇ ਕਈ ਸਟਾਰਜ਼ ਵੀ ਜੁੜੇ ਹੋਏ ਹਨ ਤੇ ਇਸ ਕੋਰੋਨਾ ਵਾਇਰਸ ਦਾ ਦਿਲ ਤੋ ਧੰਨਵਾਦ ਕਹਿ ਰਹੇ ਹਨ।
There’s an army of people working day and night to keep us safe, our families safe. Lets together say #DilSeThankYou to them because that’s the least we can do. @mybmc @MumbaiPolice pic.twitter.com/ANf1ynTP09
— Akshay Kumar (@akshaykumar) April 9, 2020