ਜਲੰਧਰ : ਸੂਬੇ ‘ਚ ਕਰੋਨਾ ਵਾਇਰਸ ਦਾ ਬੇਕਾਬੂ ਹੁੰਦਾ ਜਾ ਰਿਹਾ ਹੈ, ਹੁਣ ਇਸ ਦੀ ਲਪੇਟ ਵਿੱਚ ਮੰਤਰੀ-ਵਿਧਾਇਕ ਵੀ ਆ ਰਹੇ ਹਨ।
ਅੱਜ ਕੋਰੋਨਾ ਨੇ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂ ਐੱਚਐੱਸ ਵਾਲੀਆ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ। ਐੱਚਐੱਸ ਵਾਲੀਆ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਸਬੰਧੀ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਫੇਸਬੁੱਕ ਪੋਸਟ ਕਰ ਲਿਖਿਆ –
ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾਂ ਹਾਂ ਕੀ ਮੇਰੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ। ਪਿਛਲੇ ਕਈ ਦਿਨਾਂ ‘ਚ ਮੇਰੇ ਕੁਝ ਦੋਸਤ ਕੋਰੋਨਾਂ ਪਾਜ਼ਿਟਿਵ ਪਾਏ ਗਏ ਸਨ, ਸੋ ਮੈਂ ਵੀ ਕੋਰੋਨਾਂ ਟੈਸਟ ਕਰਾਇਆ ਤਾਂ ਰਿਪੋਰਟ ਪਾਜ਼ਿਟਿਵ ਆਈ। ਹੁਣ ਮੈਂ ਇਕਾਂਤਵਾਸ ਹਾਂ ਤੇ ਬਿਲਕੁਲ ਤੰਦਰੁਸਤ ਹਾਂ। ਜਲਦੀ ਹੀ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗਾਂ।
https://www.facebook.com/HarkrishanSinghWalia/posts/1450814975128998
ਦਸ ਦਈਏ ਬੀਤੇ ਦਿਨੀਂ ਮੁਕਤਸਰ ਤੋਂ ਅਕਾਲੀ ਦਲ ਦੇ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੀ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਪਾਏ ਗਏ ਸਨ। ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਕਰ ਇਸ ਸਬੰਧੀ ਜਾਣਕਾਰੀ ਦਿੱਤੀ ਸੀ।