ਚੰਡੀਗੜ੍ਹ; ਕਿਸਾਨ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਵੀ ਕੇਂਦਰ ਵੱਲੋਂ 3 ਕਾਲ਼ੇ ਖੇਤੀ ਕਾਨੂੰਨ ਰੱਦ ਨਾ ਕੀਤੇ ਜਾਣ ਦੇ ਰੋਸ ਵਜੋ ਅੱਜ ਅਕਾਲੀ ਦਲ ਪਾਰਟੀ ਦੇ ਮੁੱਖ ਦਫਤਰ ਚੰਡੀਗੜ੍ਹ ਵਿਖੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਕਾਲਾ ਝੰਡਾ ਫਹਿਰਾਇਆ ਗਿਆ।
ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਡਾ.ਦਲਜੀਤ ਸਿੰਘ ਚੀਮਾ, ਯੂਥ ਵਿੰਗ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਪਾਰਟੀ ਸਪੋਕਸਮੇਨ ਚਰਨਜੀਤ ਸਿੰਘ ਬਰਾੜ, ਨਛੱਤਰ ਸਿੰਘ ਗਿੱਲ ਪ੍ਰਧਾਨ IT ਵਿੰਗ, ਅਤੇ ਹੈਰੀ ਸੰਧੂ, ਹਰਦੀਪ ਸਿੰਘ ਬੁਟੇਰਲਾ, ਸੁਰਜੀਤ ਸਿੰਘ ਰਾਜਾ, ਪਰਮਿੰਦਰ ਸਿੰਘ ਬੋਹਾਰਾ,ਆਦਿ ਮੋਜੂਦ ਸਨ।
ਇਸ ਤੋਂ ਪਹਿਲਾ ਬਿਕਰਮ ਸਿੰਘ ਮਜੀਠੀਆ ਨੇ ਆਪਣੀ ਰਿਹਾਇਸ਼ ‘ਤੇ ਝੰਡਾ ਲਹਿਰਾਉਣ ਦੀ ਵੀਡੀਓ ਪੋਸਟ ਕਰਦਿਆਂ ਲਿਖਿਆ, ‘6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਅੜ੍ਹੀਅਲ ਕੇਂਦਰ ਸਰਕਾਰ ਵੱਲੋਂ 3 ਕਾਲ਼ੇ ਖੇਤੀ ਕਾਨੂੰਨ ਰੱਦ ਨਾ ਕੀਤੇ ‘ਤੇ ਰੋਸ ਦਾ ਪ੍ਰਗਟਾਵਾ ਕਰਦਿਆਂ, ਸਮੁੱਚੇ ਅਕਾਲੀ ਦਲ ਸਮੇਤ ਅਸੀਂ ਵੀ ਅੱਜ ਆਪਣੇ ਘਰ ਦੇ ਬਾਹਰ ਕਾਲ਼ਾ ਝੰਡਾ ਲਹਿਰਾਇਆ ਹੈ। ਕਿਸਾਨੀ ਨੂੰ ਬਰਬਾਦੀ ਦੇ ਰਾਹ ‘ਤੇ ਲਿਜਾਣ ਵਾਲੇ ਕਾਲ਼ੇ ਕਾਨੂੰਨ ਰੱਦ ਕਰਵਾਉਣ ਲਈ ਜਾਰੀ ਇਸ ਸੰਘਰਸ਼ ‘ਚ ਅਸੀਂ ਸਮੂਹ ਕਿਸਾਨ ਭਾਈਚਾਰੇ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦੇ ਰਹਾਂਗੇ। ਜੈ ਕਿਸਾਨ ‘