ਲੁਧਿਆਣਾ: ਖੰਨਾ ਦੇ ਪਿੰਡ ਕਿਸ਼ਨਗੜ ਵਿਖੇ ਪਿੰਡ ਦੀ ਪੰਚਾਇਤ ਅਤੇ ਅਕਾਲੀ ਆਗੂਆਂ ਨੇ ਰਾਸ਼ਨ ਦੇ ਨਾਂ ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਹੈ। ਇਸ ਸਬੰਧੀ ਪਿੰਡ ਦੀ ਪੰਚਾਇਤ ਅਤੇ ਅਕਾਲੀ ਆਗੂਆਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਫ਼ੂਡ ਸਪਲਾਈ ਦੇ ਅਧਿਕਾਰੀਆਂ ‘ਤੇ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਪਿੰਡ ‘ਚ ਆਏ ਰਾਸ਼ਨ ਦੀਆਂ ਕਿੱਟਾਂ ਵਾਪਸ ਭੇਜਣ ਦੇ ਦੋਸ਼ ਲਗਾਏ।
ਉਨ੍ਹਾਂ ਕਿਹਾ ਕਿ ਗਰੀਬਾਂ ਲਈ ਸਰਕਾਰੀ ਰਾਸ਼ਨ ਇਥੇ ਆਇਆ ਸੀ ਪਰ ਕਾਂਗਰਸ ਦੇ ਆਗੂਆਂ ਨੇ ਪਿੰਡ ‘ਚ ਆਈ ਰਾਸ਼ਨ ਦੀ ਗੱਡੀ ਵਾਪਸ ਭੇਜ ਦਿੱਤੀ ਤੇ ਉਨ੍ਹਾਂ ਰਾਸ਼ਨ ਦੀ ਗੱਡੀ ਦੀ ਵੀਡੀਓ ਅਤੇ ਜੋ ਡਰਾਈਵਰ ਕੋਲ ਸਰਪੰਚ ਦੇ ਨਾਮ ਦੇ ਬਿੱਲ ਸਨ ਉਹ ਵੀ ਪੇਸ਼ ਕੀਤੇ।
ਉੱਥੇ ਹੀ ਖੁਰਾਕ ਸਪਲਾਈ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਸ਼ਨ ਗਲਤੀ ਨਾਲ ਇਸ ਪਿੰਡ ਚਲਾ ਗਿਆ ਸੀ, ਅਸੀਂ ਰਾਜਨੀਤੀ ਤੋਂ ਪਰੇ ਹਾਂ, ਅਸੀਂ ਬਿਨ੍ਹਾਂ ਕਿਸੇ ਦਾ ਪੱਖਪਾਤ ਦੇ ਜਿਨ੍ਹਾਂ ਗਰੀਬ ਲੋਕਾਂ ਨੂੰ ਰਾਸ਼ਨ ਚਾਹੀਦਾ ਹੈ ਉਨ੍ਹਾਂ ਨੂੰ ਭੇਜ ਰਹੇ ਹਾਂ ਤੇ ਇਸ ਪਿੰਡ ‘ਚ ਵੀ ਜਲਦੀ ਰਾਸ਼ਨ ਭੇਜ ਦਿੱਤਾ ਜਾਵੇਗਾ।