ਪੰਜਾਬ ਦੀਆਂ ਮਾਵਾਂ-ਭੈਣਾਂ ਨੂੰ 1000 ਰੁਪਏ ਦੇਣ ਦੇ ਐਲਾਨ ਤੋਂ ਅਕਾਲੀ-ਕਾਂਗਰਸ-ਭਾਜਪਾ ਪ੍ਰੇਸ਼ਾਨ : ਅਰਵਿੰਦ ਕੇਜਰੀਵਾਲ

TeamGlobalPunjab
3 Min Read

ਅਸੀਂ ਭ੍ਰਿਸ਼ਟਾਚਾਰ ਅਤੇ ਲੁੱਟ-ਖਸੁੱਟ ਨੂੰ ਖਤਮ ਕਰਾਂਗੇ ਅਤੇ ਵਿੱਤੀ ਮੱਦਦ ਦੇ ਕੇ ਔਰਤਾਂ ਦਾ ਸ਼ਕਤੀਕਰਨ ਕਰਾਂਗੇ : ਕੇਜਰੀਵਾਲ

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੀਆਂ 18 ਸਾਲ ਤੋਂ ਵੱਧ ਮਰ ਦੀਆਂ ਸਾਰੀਆਂ ਲੜਕੀਆਂ ਅਤੇ ਔਰਤਾਂ ਦੇ ਸ਼ਕਤੀਕਰਨ ਲਈ ਹਰ ਮਹੀਨੇ 1000 ਰੁਪਏ ਦੇਣ ਦੇ ਐਲਾਨ ਦੀ ਪੂਰੇ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਜਿੱਥੇ ਪੰਜਾਬ ਦੀਆਂ ਔਰਤਾਂ ਇਸ ਐਲਾਨ ਤੋਂ ਖੁਸ਼ ਹਨ, ਉੱਥੇ ਹੀ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਆਗੂ ਇਸ ਲਈ ਲਗਾਤਾਰ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰ ਰਹੇ ਹਨ।

ਕਾਂਗਰਸ ਅਤੇ ਅਕਾਲੀ ਦਲ ਦੇ ਨੇਤਾਵਾਂ ਦੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਪੰਜਾਬ ਦੀਆਂ ਔਰਤਾਂ ਲਈ ਵੀਡੀਓ ਸੰਦੇਸ਼ ਦਿੱਤਾ ਹੈ ।

ਅਪਣੇ ਵੀਡੀਓ ਸੰਦੇਸ਼ ਵਿੱਚ ਕੇਜਰੀਵਾਲ ਨੇ ਕਿਹਾ ਕਿ ਸਾਡੇ ਵੱਲੋਂ ਕੀਤੇ ਐਲਾਨ ਨਾਲ ਪੰਜਾਬ ਦੀਆਂ ਮਾਵਾਂ ਭੈਣਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਅਤੇ ਖੁਸ਼ੀ ਨਾਲ ਇਸ ਦੀ ਤਾਰੀਫ਼ ਕੀਤੀ । ਪਰ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਮਹਿਲਾ ਸ਼ਕਤੀਕਰਨ ਦੀ ਇਸ ਦੁਨੀਆ ਦੀ ਸਭ ਤੋਂ ਵੱਡੀ ਯੋਜਨਾ ਤੋਂ ਪਰੇਸ਼ਾਨੀ ਹੈ । ਉਹਨਾਂ ਕਿਹਾ ਕਿ ਇਸ ਐਲਾਨ ਤੋਂ ਬਾਅਦ ਅਕਾਲੀ, ਕਾਂਗਰਸ ਅਤੇ ਭਾਜਪਾ ਦੇ ਆਗੂ ਲਗਾਤਾਰ ਮੈਨੂੰ ਗਾਲਾਂ ਕੱਢ ਰਹੇ ਹਨ ।

ਕਾਂਗਰਸ, ਭਾਜਪਾ ਅਤੇ ਅਕਾਲੀ ਦਲ ’ਤੇ ਲੁੱਟ ਦਾ ਦੋਸ਼ ਲਾਉਦਿਆਂ ਉਹਨਾਂ ਕਿਹਾ ਕਿ ਪਿੱਛਲੀਆਂ ਸਰਕਾਰਾਂ ਦੇ ਆਗੂਆਂ ਨੇ ਜਨਤਾ ਦਾ ਪੈਸਾ ਲੁੱਟ ਕੇ ਆਪਣੇ ਘਰ ਭਰੇ । ਇਨਾਂ ਲੀਡਰਾਂ ਨੇ ਪੰਜਾਬ ਦਾ ਖਜ਼ਾਨਾ ਖਾਲੀ ਕਰ ਦਿੱਤਾ । ਅਸੀਂ ਉਹਨਾਂ ਦੀ ਲੁੱਟ ਦੇ ਪੈਸੇ ਨੂੰ ਬਚਾਉਦੇ ਹਾਂ ਅਤੇ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ।

ਅਕਾਲੀ-ਕਾਂਗਰਸ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਆਪਣੀਆਂ ਮਾਵਾਂ-ਭੈਣਾਂ ਦੇ ਸ਼ਕਤੀਕਰਨ ਲਈ ਹਰ ਮਹੀਨੇ 1000 ਰੁਪਏ ਦੇਣ ਨਾਲ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੋਵੇਗਾ। ਪੰਜਾਬ ਦਾ ਖਜ਼ਾਨਾ ਮੌਜੂਦਾ ਅਤੇ ਪਿੱਛਲੀਆਂ ਸਰਕਾਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਅਤੇ ਲੁੱਟ ਕਾਰਨ ਖਾਲੀ ਹੋ ਚੁੱਕਾ ਹੈ । ਅਸੀਂ ਉਸ ਲੁੱਟ ਨੂੰ ਖਤਮ ਕਰਾਂਗੇ ਅਤੇ ਉਸੇ ਪੈਸੇ ਨਾਲ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਸ਼ਕਤਸ਼ਾਲੀ ਬਣਾਵਾਂਗੇ। ਉਨਾਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਹੁਣ ਜਦੋਂ ਵੀ ਕਿਸੇ ਗੁਰਦੁਆਰੇ ਜਾਂ ਮੰਦਰ ਵਿੱਚ ਜਾਓ ਤਾਂ ਮੇਰੇ ਲਈ ਵੀ ਅਰਦਾਸ ਕਰਨਾ।

Share This Article
Leave a Comment