ਹਾਈ ਅਲਰਟ ਵਿਚਾਲੇ ਏਅਰ ਇੰਡੀਆ ਦੀ ਉਡਾਣ ਤੋਂ ਇੱਕ ਯਾਤਰੀ ਨੂੰ ਜਹਾਜ਼ ਤੋਂ ਕੱਢਿਆ ਬਾਹਰ, ਇਹ ਦੱਸਿਆ ਕਾਰਨ

Global Team
2 Min Read

ਬੰਗਲੁਰੂ: ਦੇਸ਼ ਭਰ ਵਿਚ ਚੱਲ ਰਹੇ ਸਖ਼ਤ ਸੁਰੱਖਿਆ ਅਲਰਟ ਦੇ ਦਰਮਿਆਨ, ਬੁੱਧਵਾਰ ਸ਼ਾਮ ਬੰਗਲੁਰੂ ਦੇ ਕੈਂਪੇਗੌੜਾ ਅੰਤਰਰਾਸ਼ਟਰੀ ਹਵਾਈ ਅੱਡੇ (KIA) ‘ਤੇ ਏਅਰ ਇੰਡੀਆ ਦੀ ਇਕ ਉਡਾਣ ਤੋਂ ਇੱਕ ਯਾਤਰੀ ਨੂੰ ਬਾਹਰ ਕੱਢਿਆ ਗਿਆ।

ਹਵਾਈ ਅੱਡਾ ਪ੍ਰਬੰਧਨ ਦੇ ਸੂਤਰਾਂ ਮੁਤਾਬਕ, ਉਕਤ ਯਾਤਰੀ ਏਅਰ ਇੰਡੀਆ ਦੀ ਬੰਗਲੁਰੂ ਤੋਂ ਨਵੀਂ ਦਿੱਲੀ ਜਾ ਰਹੀ ਫਲਾਈਟ AI-2820 ‘ਤੇ ਸਫ਼ਰ ਕਰ ਰਿਹਾ ਸੀ। ਉਡਾਣ ਸ਼ਾਮ 6:05 ਵਜੇ ਤੈਅ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਯਾਤਰੀ ਨੂੰ ਉਡਾਣ ਤੋਂ ਪਹਿਲਾਂ ਜਹਾਜ਼ ਤੋਂ ਹੇਠਾਂ ਉਤਾਰ ਲਿਆ ਗਿਆ। ਯਾਤਰੀ ਦੀ ਪਛਾਣ ਗੁਪਤ ਰੱਖੀ ਗਈ ਹੈ।

ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ, “ਅਸੀਂ ਮਾਮਲੇ ਨਾਲ ਪੂਰੀ ਤਰ੍ਹਾਂ ਜਾਣੂ ਹਾਂ ਪਰ ਹਾਲਾਤਾਂ ਦੇ ਵੇਰਵੇ ਸਾਂਝੇ ਨਹੀਂ ਕਰ ਸਕਦੇ। ਜਹਾਜ਼ ਤੋਂ ਉਤਾਰਨ ਦੇ ਪਿੱਛੇ ਕੋਈ ਵਜ੍ਹਾ ਜ਼ਰੂਰ ਹੈ। ਆਮ ਤੌਰ ‘ਤੇ ਅਜਿਹਾ ਨਹੀਂ ਹੁੰਦਾ।”

‘ਆਪਰੇਸ਼ਨ ਸਿੰਦੂਰ’ ਦੇ ਮੱਦੇਨਜ਼ਰ, ਪੂਰੇ ਦੇਸ਼ ਸਮੇਤ ਬੰਗਲੁਰੂ ਹਵਾਈ ਅੱਡੇ ‘ਤੇ ਵੀ ਸੁਰੱਖਿਆ ਪ੍ਰਬੰਧ ਕਾਫੀ ਵਧਾ ਦਿੱਤੇ ਗਏ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment