ਕਿਸਾਨ ਅੰਦੋਲਨ ਨੂੰ ਦੇਖਦਿਆਂ ਦਿੱਲੀ ਪੁਲਿਸ ਨੇ ਇੰਝ ਕੀਤੀ ਹੋਈ ਹੈ ਤਿਆਰੀ

TeamGlobalPunjab
1 Min Read

ਨਵੀਂ ਦਿੱਲੀ: ਦਿੱਲੀ ਵਿੱਚ ਵੀ ਪੁਲਿਸ ਨੇ ਕਿਸਾਨਾਂ ਦੇ ਅੰਦੋਲਨ ਨੂੰ ਦੇਖਦੇ ਹੋਏ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਪਹਿਲਾਂ ਵੀ ਅਲਰਟ ਜਾਰੀ ਕੀਤਾ ਸੀ ਕਿ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦਾ ਪ੍ਰਸਾਰ ਵੱਧ ਰਿਹਾ ਹੈ।

ਇਸ ਲਈ ਕਿਸਾਨ ਅੰਦੋਲਨ ਕਰਨ ਲਈ ਦਿੱਲੀ ਨਾ ਆਉਣ ਪਰ ਹੁਣ ਕਿਸਾਨ ਜਥੇਬੰਦੀਆਂ ਹਰਿਆਣਾ ਦਾ ਬੌਰਡਰ ਪਾਰ ਕਰ ਗਈਆਂ ਹਨ। ਦਿੱਲੀ ਦੇ ਬੌਰਡਰ ਤੱਕ ਦੇਰ ਸ਼ਾਮ ਪਹੁੰਚਣ ਦੀ ਉਮੀਦ ਹੈ। ਇਸ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਨਾਕਾਬੰਦੀ ਵਧਾ ਦਿੱਤੀ ਹੈ। ਤਸਵੀਰਾਂ ਰਾਹੀਂ ਦੇਖਦੇ ਹਾਂ ਦਿੱਲੀ ਪੁਲਿਸ ਦਾ ਸਖਤ ਪਹਿਰਾ

ਦਿੱਲੀ ਪੁਲਿਸ ਵੱਲੋਂ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ।

ਤਿੰਨ ਲੇਅਰ ਵਿੱਚ ਦਿੱਲੀ ਪੁਲਿਸ ਨੇ ਮੁਲਾਜ਼ਮ ਤਾਇਨਾਤ ਕੀਤੇ ਹਨ।

ਵੱਡੀ ਗਿਣਤੀ ‘ਚ ਸੁਰੱਖਿਆ ਬਲਾਂ ਨੂੰ ਉਤਾਰਿਆ ਹੋਇਆ ਹੈ।

ਪਾਣੀ ਦੀਆਂ ਬੌਛਾੜਾਂ ਕਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਦਿੱਲੀ ਪੁਲਿਸ ਨੇ ਮਹਿਲਾ ਮੁਲਾਜ਼ਮਾਂ ਨੂੰ ਵੀ ਪਹਿਰਾ ਦੇ ਲਗਾ ਦਿੱਤਾ ਹੈ।

Share This Article
Leave a Comment