ਅਫਗਾਨਿਸਤਾਨ ਦੇ ਸਾਬਕਾ ਮੰਤਰੀ ਜਰਮਨੀ ‘ਚ ਪੀਜ਼ਾ ਡਿਲੀਵਰੀ ਕਰਨ ਨੂੰ ਮਜਬੂਰ!

TeamGlobalPunjab
2 Min Read

ਕਾਬੁਲ : ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੁੰਦੇ ਹੀ ਆਮ ਨਾਗਰਿਕ ਦੇਸ਼ ਛੱਡ ਕੇ ਭੱਜਣ ਨੂੰ ਮਜਬੂਰ ਹਨ। ਕਈ ਆਗੂ ਅਤੇ ਨਾਮੀ ਚਿਹਰੇ ਅਫਗਾਨਿਸਤਾਨ ਨੂੰ ਛੱਡ ਕੇ ਬਾਹਰ ਨਿੱਕਲ ਚੁੱਕੇ ਹਨ। ਰਾਸ਼ਟਰਪਤੀ ਅਸ਼ਰਫ ਗਨੀ ਨੇ ਯੂਏਈ ਵਿੱਚ ਸ਼ਰਨ ਲਈ ਹੈ, ਪਰ ਅਸੀ ਤੁਹਾਨੂੰ ਅਫਗਾਨਿਸਤਾਨ ਦੇ ਸਾਬਕਾ ਸੰਚਾਰ ਮੰਤਰੀ ਬਾਰੇ ਦੱਸਣ ਵਾਲੇ ਹਾਂ।

ਇੱਕ ਮੀਡੀਆ ਏਜੰਸੀ ਵਲੋਂ ਅਫਗਾਨਿਸਤਾਨ ਦੇ ਸਾਬਕਾ ਮੰਤਰੀ ਦੀ ਤਸਵੀਰ ਸਾਂਝੀ ਕੀਤੀ ਗਈ ਹੈ, ਜਿਸ ‘ਤੇ ਵਿਸ਼ਵਾਸ ਕਰਨਾ ਮੁਸ਼ਕਲ ਹੈ। ਸਾਬਕਾ ਮੰਤਰੀ ਸਈਅਦ ਅਹਿਮਦ ਸ਼ਾਹ ਸਦਾਤ ਨੇ ਜਰਮਨੀ ਦੇ ਲੀਪਜ਼ਿਗ ਸ਼ਹਿਰ ਵਿੱਚ ਪਨਾਹ ਲਈ ਹੈ, ਸਈਦ ਅਹਿਮਦ ਪਿਛਲੇ 2 ਮਹੀਨਿਆਂ ਤੋਂ ਇੱਥੇ ਪੀਜ਼ਾ ਡਿਲੀਵਰੀ ਬੁਆਏ ਵਜੋਂ ਕੰਮ ਕਰ ਰਹੇ ਹਨ।

ਰਿਪੋਰਟਾਂ ਮੁਤਾਬਕ ਸਈਦ ਅਹਿਮਦ ਸ਼ਾਹ ਸਆਦਤ ਦਸੰਬਰ 2020 ਵਿੱਚ ਕਾਬੁਲ ਛੱਡ ਕੇ ਜਰਮਨੀ ਆ ਗਏ ਸਨ। ਸਈਦ ਅਹਿਮਦ ਸ਼ਾਹ ਨੇ ਆਕਸਫੋਰਡ ਯੂਨੀਵਰਸਿਟੀ ਤੋਂ ਸੰਚਾਰ ਵਿੱਚ MScs ਕੀਤੀ ਹੈ ਤੇ ਉਹ ਇਲੈਕਟ੍ਰੀਕਲ ਇੰਜੀਨੀਅਰ ਵੀ ਹਨ।

- Advertisement -

ਸਈਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ, ‘ਸ਼ੁਰੂਆਤੀ ਦਿਨਾਂ ਵਿੱਚ ਮੈਨੂੰ ਇਸ ਸ਼ਹਿਰ ਵਿੱਚ ਰਹਿਣ ਲਈ ਕੋਈ ਕੰਮ ਨਹੀਂ ਮਿਲ ਰਿਹਾ ਸੀ, ਕਿਉਂਕਿ ਮੈਨੂੰ ਜਰਮਨ ਭਾਸ਼ਾ ਨਹੀਂ ਆਉਂਦੀ ਤੇ ਹੁਣ ਮੈਂ ਸਿਰਫ ਜਰਮਨ ਭਾਸ਼ਾ ਸਿੱਖਣ ਲਈ ਪੀਜ਼ਾ ਡਲਿਵਰੀ ਦੀ ਨੌਕਰੀ ਕਰ ਰਿਹਾ ਹਾਂ।’

Share this Article
Leave a comment