ਮੁਹਾਲੀ : ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਆਖਰਕਾਰ ਰਾਹਤ ਮਿਲ ਗਈ ਹੈ । ਐਡੀਸ਼ਨਲ ਜਜ ਵਲੋਂ ਡੀਜੀਪੀ ਸੁਮੇਧ ਸੈਣੀ ਨੂੰ ਅਗਾਉਂ ਜਮਾਨਤ ਦਿੱਤੀ ਗਈ ਹੈ ।
ਦਸ ਦੇਈਏ ਕਿ ਸੁਮੇਧ ਸੈਣੀ ਖਿਲਾਫ ਮਟੌਰ ਥਾਣੇ ਵਿੱਚ ਕੇਸ ਦਰਜ ਹੋਇਆ ਹੈ । ਸੈਣੀ ਤੇ ਬਲਵੰਤ ਸਿੰਘ ਮੁਲਤਾਨੀ ਨਾਮਕ ਨੌਜਵਾਨ ਨੂੰ ਅਗਵਾਹ ਕਰਨ ਦਾ ਸੰਗੀਨ ਦੋਸ਼ ਲਗਿਆ ਹੈ । ਇਸ ਲਈ ਬੀਤੇ ਦਿਨੀਂ ਸਾਬਕਾ ਡੀਜੀਪੀ ਵਲੋਂ ਅਗਾਉਂ ਜਮਾਨਤ ਦੀ ਮੰਗ ਕੀਤੀ ਸੀ।