ਮੁੰਬਈ : ਬੰਗਾਲੀ ਅਦਾਕਾਰ ਅਤੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤਾਪਸ ਪਾਲ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਜਾਣਕਾਰੀ ਮੁਤਾਬਿਕ ਉਹ ਆਪਣੀ ਬੇਟੀ ਨੂੰ ਮਿਲਣ ਮੁੰਬਈ ਗਏ ਸਨ ਅਤੇ ਇਸ ਦੌਰਾਨ ਜਦੋਂ ਉਹ ਵਾਪਸ ਪਰਤੇ ਤਾਂ ਹਵਾਈ ਅੱਡੇ ‘ਤੇ ਉਨ੍ਹਾਂ ਦੇ ਸੀਨੇ ਵਿੱਚ ਤੇਜ ਦਰਦ ਹੋਇਆ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਤਾਂ ਉੱਥੇ ਉਨ੍ਹਾਂ ਨੇ ਅੱਜ ਸਵੇਰ ਦਮ ਤੋੜ ਦਿੱਤਾ।
Saddened & shocked to hear about the demise of Tapas Paul. He was a superstar of Bengali cinema who was a member of the Trinamool family.Tapas served the people as a two-term MP and MLA. We will miss him dearly. My condolences to his wife Nandini, daughter Sohini & his many fans
— Mamata Banerjee (@MamataOfficial) February 18, 2020
ਰਿਪੋਰਟਾਂ ਮੁਤਾਬਿਕ ਪਾਲ ਨੂੰ ਇਹ ਸਮੱਸਿਆ ਇਸ ਤੋਂ ਪਹਿਲਾਂ ਵੀ ਸੀ ਅਤੇ ਇਸੇ ਲਈ ਉਹ ਕਈ ਵਾਰ ਹਸਪਤਾਲ ਵੀ ਜਾ ਚੁਕੇ ਹਨ। ਉਨ੍ਹਾਂ ਦੀ ਉਮਰ 61 ਸਾਲਾਂ ਦੀ ਸੀ। ਪਾਲ ਨੇ ਮੁੰਬਈ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ। ਸਿਨੇਮਾ ਅਤੇ ਰਾਜਨੀਤੀ ਦੀਆਂ ਮਸ਼ਹੂਰ ਹਸਤੀਆਂ ਉਸ ਦੀ ਮੌਤ ਦੀ ਖ਼ਬਰ ਤੇ ਸੋਗ ਕਰ ਰਹੀਆਂ ਹਨ। ਉਹ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੱਛਮੀ ਬੰਗਾਲ ਦੀ ਕ੍ਰਿਸ਼ਣਨਗਰ ਸੀਟ ਜਿੱਤ ਕੇ ਸੰਸਦ ਵਿੱਚ ਪਹੁੰਚੇ ਸਨ। ਉਸਨੇ ਟੀਐਮਸੀ ਦੀ ਟਿਕਟ ਉੱਤੇ ਚੋਣ ਲੜੀ ਸੀ।
The loss of Tapas Paul who was one of the very first actors, I have worked with is felt by many. May God bless and comfort his family during this difficult period 🙏
— Madhuri Dixit Nene (@MadhuriDixit) February 18, 2020
ਤਪਸ ਪਾਲ ਦਾ ਜਨਮ 29 ਸਤੰਬਰ 1958 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 22 ਸਾਲ ਦੀ ਉਮਰ ਵਿੱਚ ਕੀਤੀ ਸੀ। ਪੌਲ ਨੇ ਫਿਲਮ ਦਾਦਰ ਕੀਰਤੀ ਤੋਂ ਆਪਣੀ ਫਿਲਮੀ ਦੁਨੀਆਂ ਵਿੱਚ ਪੈਰ ਰੱਖਿਆ। ਉਨ੍ਹਾਂ ਦੀਆਂ 80 ਵੇਂ ਦਹਾਕੇ ਵਿੱਚ ਕਈ ਫਿਲਮਾਂ ਬੈਕ-ਟੂ-ਬੈਕ ਸੁਪਰ ਹਿੱਟ ਰਹੀਆਂ। ‘ਸਹਿਬ’, ‘ਪਰਬਤ ਪ੍ਰਿਆ’, ‘ਭਲੋਬਾਸਾ ਭਲੋਬਾਸਾ’, ‘ਅਮਰ ਬੰਧਨ’, ‘ਅਨੁਰਾਗਰ ਚੋਯਾਨ’ ਸਮੇਤ ਉਨ੍ਹਾਂ ਦੀਆਂ ਕਈ ਫਿਲਮਾਂ ਸੁਪਰ ਹਿੱਟ ਰਹੀਆਂ।
RIP tapas ji 😔😔🙏
Condolences to the whole family😔🙏 pic.twitter.com/1BdB5166Mg
— Muskan Sharma✿ (@Muskan10sharma) February 18, 2020