ਅਦਾਕਾਰ ਸੋਨੂੰ ਸੂਦ ਦੀ ਪਤਨੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ

Global Team
2 Min Read

ਅਦਾਕਾਰ ਸੋਨੂੰ ਸੂਦ ਦੀ ਪਤਨੀ ਸੋਨਾਲੀ ਸੂਦ ਮੁੰਬਈ-ਨਾਗਪੁਰ ਹਾਈਵੇ ‘ਤੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਖੁਸ਼ਕਿਸਮਤੀ ਦੀ ਗੱਲ ਇਹ ਹੈ ਕਿ ਇਸ ਭਿਆਨਕ ਹਾਦਸੇ ‘ਚ ਉਨ੍ਹਾਂ ਨੂੰ ਗੰਭੀਰ ਸੱਟ ਨਹੀਂ ਲੱਗੀ। ਸੋਨੂੰ ਸੂਦ ਨੇ ਵੀ ਹਾਦਸੇ ਦੀ ਪੁਸ਼ਟੀ ਕੀਤੀ ਹੈ।

ਜਾਣਕਾਰੀ ਮੁਤਾਬਕ ਸੋਨਾਲੀ ਸੂਦ ਨਾਲ ਇਹ ਹਾਦਸਾ ਸੋਮਵਾਰ ਦੇਰ ਰਾਤ ਨਾਗਪੁਰ ‘ਚ ਵਾਪਰਿਆ। ਉਹ ਆਪਣੀ ਭੈਣ ਦੇ ਲੜਕੇ ਅਤੇ ਇੱਕ ਹੋਰ ਔਰਤ ਨਾਲ ਕਿਤੇ ਜਾ ਰਹੀ ਸੀ। ਇਸ ਦੌਰਾਨ ਉਹਨਾਂ ਦੀ ਕਾਰ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਲਾਂਕਿ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ।

ਅਦਾਕਾਰ ਦੀ ਪਤਨੀ  ਸੋਨਾਲੀ ਫਿਲਹਾਲ ਨਾਗਪੁਰ ‘ਚ ਹੈ, ਜਿੱਥੇ ਉਹ ਇਸ ਘਟਨਾ ਤੋਂ ਉਭਰ ਰਹੀ ਹੈ। ਸੋਨੂੰ ਸੂਦ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਉਹ ਸਿੱਧਾ ਨਾਗਪੁਰ ਆਪਣੀ ਪਤਨੀ ਕੋਲ ਚਲੇ ਗਏ। ਜਿਸ ਤੋਂ ਬਾਅਦ ਹੁਣ ਸੋਨੂੰ ਆਪਣੀ ਪਤਨੀ ਨਾਲ ਹੀ ਹਨ ਆਪਣੀ ਪਤਨੀ ਦੀ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਸੋਨੂੰ ਸੂਦ ਨੇ ਕਿਹਾ, “ਹੁਣ ਉਹ ਠੀਕ ਹੈ। ਉਹ ਭਗਵਾਨ ਦੀ ਕਿਰਪਾ ਨਾਲ ਬਚ ਗਈ ਹੈ। ਓਮ ਸਾਈ ਰਾਮ।”

ਦੱਸ ਦਈਏ ਕਿ ਸਾਲ 1996 ਵਿੱਚ ਅਦਾਕਾਰ ਸੋਨੂੰ ਸੂਦ ਦਾ ਸੋਨਾਲੀ ਨਾਲ ਵਿਆਹ ਹੋਇਆ ਸੀ। ਦੋਵਾਂ ਨੇ ਲਵ ਮੈਰਿਜ ਕਰਵਾਈ ਸੀ। ਸੋਨੂੰ ਨੇ ਸੋਨਾਲੀ ਨਾਲ ਪਹਿਲੀ ਵਾਰ ਨਾਗਪੁਰ ਵਿੱਚ ਮੁਲਾਕਾਤ ਕੀਤੀ ਸੀ। ਦੋਵਾਂ ਦੇ ਦੋ ਬੇਟੇ ਹਨ, ਜਿਨ੍ਹਾਂ ਦਾ ਨਾਂ ਅਯਾਨ ਅਤੇ ਇਸ਼ਾਂਤ ਹੈ। ਸੋਨਾਲੀ ਕੋਲ ਐਮਬੀਏ ਦੀ ਡਿਗਰੀ ਹੈ ਅਤੇ ਉਹ ਪੇਸ਼ੇ ਤੋਂ ਨਿਰਮਾਤਾ ਹੈ। ਉਹ ਫਿਲਮ ‘ਫਤਿਹ’ ਦੀ ਨਿਰਮਾਤਾ ਰਹਿ ਚੁੱਕੀ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment