ਨਵੀਂ ਦਿੱਲੀ : ਦਿੱਲੀ ‘ਚ ਅੱਗ ਲੱਗਣ ਦੀਆਂ ਘਟਨਾਵਾਂ ਲਗਾਤਾਰ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇਸੇ ਸਿਲਸਿਲੇ ‘ਚ ਹੀ ਅੱਜ ਸਵੇਰੇ ਸਾਢੇ ਚਾਰ ਵਜੇ ਦਿੱਲੀ ਦੇ ਪੀਰਾਗੜੀ ਰੋਹਤਕ ਰੋਡ ਨੇੜੇ ਸਥਿਤ ਓਕਿਆ ਬੈਟਰੀ ਦੀ ਫੈਕਟਰੀ ‘ਚ ਅਚਾਨਕ ਭਿਆਨਕ ਅੱਗ ਲੱਗ ਗਈ।
बेहद दुःख के साथ बताना पड़ रहा है कि लोगों को आग से बचाते बचाते हमारा एक जाँबाज़ शहीद हो गया। हमारे firemen बेहद जोखिम भरी परिस्थितियों में अपनी जान की बाज़ी लगाकर लोगों को बचाते हैं। भगवान उनकी आत्मा को शांति दे https://t.co/Z6K2dYVazW
— Arvind Kejriwal (@ArvindKejriwal) January 2, 2020
ਅੱਗ ਨੇ ਥੋੜ੍ਹੇ ਹੀ ਸਮੇਂ ‘ਚ ਪੂਰੀ ਫੈਕਟਰੀ ਨੂੰ ਆਪਣੀ ਲਪੇਟ ‘ਚ ਲੈ ਲਿਆ। ਥੋੜ੍ਹੇ ਸਮੇਂ ਬਾਅਦ ਫੈਕਟਰੀ ‘ਚ ਪਈਆਂ ਬੈਟਰੀਆਂ ਨੂੰ ਅੱਗ ਲੱਗਣ ਕਾਰਨ ਬਹੁਤ ਵੱਡਾ ਧਮਾਕਾ ਹੋਇਆ।
#TEAMNDRFINDIA along with #DelhiFireService rescued one fire man trapped inside the debris
@ Fire Incident Site, Peera Garhi, West Delhi.#COMMITTED2SERVE#COMMITTED2HELP#NDRF4U pic.twitter.com/fba0vvnjn4
— NDRF 🇮🇳 (@NDRFHQ) January 2, 2020
ਦੱਸ ਦਈਏ ਕਿ ਅੱਗ ਲੱਗਣ ਨਾਲ ਫੈਕਟਰੀ ਦੀ ਬਿਲਡਿੰਗ ਵੀ ਢਹਿ-ਢੇਰੀ ਹੋ ਗਈ ਹੈ ਅਤੇ ਫੈਕਟਰੀ ਦੇ ਮਲਬੇ ਦੇ ਹੇਠਾਂ ਕਈ ਲੋਕਾਂ ਦੇ ਵੀ ਦਬੇ ਹੋਣ ਦੀ ਖਬਰ ਹੈ। ਇਸ ਘਟਨਾ ‘ਚ ਲਗਭਗ 14 ਲੋਕਾਂ ਦੇ ਜਖਮੀ ਹੋਏ ਦੱਸੇ ਜਾ ਰਹੇ ਹਨ। ਕਾਫੀ ਮੁਸ਼ਕਲ ਤੋਂ ਬਾਅਦ ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਇਸ ਅੱਗ ‘ਤੇ ਕਾਬੂ ਪਾਇਆ।
ਦਿੱਲੀ ਦੇ ਮੁੱਖ-ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਦਿੱਲੀ ਦੇ ਪੀਰਾਗੜੀ ਉਦਯੋਗ ‘ਚ ਲੱਗੀ ਅੱਗ ਬਾਰੇ ਕਿਹਾ ਹੈ ਕਿ ਘਟਨਾ ਵਾਲੀ ਥਾਂ ‘ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ ਤੇ ਸਾਡੇ ਫਾਇਰ ਬ੍ਰਿਗੇਡ ਕਰਮਚਾਰੀ ਅੱਗ ਨੂੰ ਬੁਝਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇੱਕ ਫਾਇਰ ਬ੍ਰਿਗੇੜ ਅਧਿਕਾਰੀ ਦੀ ਮੌਤ ਵੀ ਹੋ ਗਈ ਹੈ।
V sad to hear this. Am closely monitoring the situation. Fire personnel trying their best. Praying for the safety of those trapped https://t.co/sIQBPe98Zj
— Arvind Kejriwal (@ArvindKejriwal) January 2, 2020