ਅਬੋਹਰ ਕੱਪੜਾ ਵਪਾਰੀ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਦਾ ਐਨਕਾਉਂਟਰ, ਦੋ ਗੈਂਗਸਟਰ ਢੇਰ

Global Team
3 Min Read

ਅਬੋਹਰ: ਹਰਿਆਣਾ ਦੇ ਅਬੋਹਰ ਵਿੱਚ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਨੇ 8 ਜੁਲਾਈ 2025 ਨੂੰ ਦੋ ਗੈਂਗਸਟਰਾਂ ਨੂੰ ਮੁਕਾਬਲੇ ਵਿੱਚ ਮਾਰ ਗਿਰਾਇਆ। ਮੁਕਾਬਲੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਰਹਿਣ ਵਾਲੇ ਗੈਂਗਸਟਰ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ।

ਪੁਲਿਸ ਨੇ ਰਾਮ ਰਤਨ ਅਤੇ ਜਸਪ੍ਰੀਤ ਸਿੰਘ ਨੂੰ ਅਬੋਹਰ ਤੋਂ ਬਾਹਰ ਕਿਸੇ ਹੋਰ ਜ਼ਿਲ੍ਹੇ ਵਿੱਚ ਗ੍ਰਿਫਤਾਰ ਕੀਤਾ ਸੀ। ਇਹਨਾਂ ਨੂੰ ਹਥਿਆਰ ਅਤੇ ਸਮਾਨ ਰਿਕਵਰ ਕਰਨ ਲਈ ਅਬੋਹਰ ਦੇ ਪੰਜ ਪੀਰ ਇਲਾਕੇ ਵਿੱਚ ਲਿਜਾਇਆ ਗਿਆ। ਇਹ ਇਲਾਕਾ ਉਜਾੜ ਅਤੇ ਝਾੜੀਆਂ ਨਾਲ ਭਰਿਆ ਹੋਇਆ ਸੀ, ਜਿੱਥੇ ਗੈਂਗਸਟਰਾਂ ਦੇ ਸਾਥੀ ਪਹਿਲਾਂ ਹੀ ਲੁਕੇ ਹੋਏ ਸਨ। ਜਦੋਂ ਪੁਲਿਸ ਟੀਮ ਪਹੁੰਚੀ, ਤਾਂ ਗੈਂਗਸਟਰਾਂ ਦੇ ਸਾਥੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਰਾਮ ਰਤਨ ਅਤੇ ਜਸਪ੍ਰੀਤ ਸਿੰਘ ਨੇ ਵੀ ਪੁਲਿਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਵਿੱਚ ਕਰਾਸ ਫਾਇਰਿੰਗ ਕੀਤੀ, ਜਿਸ ਵਿੱਚ ਦੋਵੇਂ ਗੈਂਗਸਟਰ ਮਾਰੇ ਗਏ। ਇਸ ਦੌਰਾਨ ਇੱਕ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ, ਜਿਸ ਨੂੰ ਹਸਪਤਾਲ ਲਿਜਾਇਆ ਗਿਆ।

ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ  ਸੰਜੇ ਵਰਮਾ ਕਤਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ। ਮੁਕਾਬਲੇ ਵਿੱਚ ਦੋ ਦੋਸ਼ੀਆਂ ਨੂੰ ਮਾਰਿਆ ਗਿਆ, ਅਤੇ ਅਸੀਂ ਹੋਰ ਸਬੂਤ ਇਕੱਠੇ ਕਰ ਰਹੇ ਹਾਂ।

ਸੰਜੇ ਵਰਮਾ ਕਤਲ ਮਾਮਲਾ

7 ਜੁਲਾਈ 2025 ਨੂੰ ਅਬੋਹਰ ਦੇ ਮਸ਼ਹੂਰ ‘ਨਿਊ ਵੇਅਰਵੈੱਲ’ ਸ਼ੋਅਰੂਮ ਦੇ ਸਹਿ-ਮਾਲਕ ਅਤੇ ਫੈਸ਼ਨ ਡਿਜ਼ਾਈਨਰ ਸੰਜੇ ਵਰਮਾ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਸਵੇਰੇ 10 ਵਜੇ ਦੇ ਕਰੀਬ, ਜਦੋਂ ਸੰਜੇ ਆਪਣੀ ਆਈ-20 ਕਾਰ ਤੋਂ ਸ਼ੋਅਰੂਮ ਦੇ ਬਾਹਰ ਉਤਰ ਰਹੇ ਸਨ, ਤਿੰਨ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ 8-10 ਗੋਲੀਆਂ ਚਲਾਈਆਂ। 4 ਗੋਲੀਆਂ ਕਾਰ ਦੇ ਸ਼ੀਸ਼ਿਆਂ ‘ਤੇ ਅਤੇ 4 ਬਾਹਰ ਮਿਲੀਆਂ। ਸੰਜੇ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਹਮਲਾਵਰ ਮੋਟਰਸਾਈਕਲ ‘ਤੇ ਸਵਾਰ ਸਨ ਅਤੇ ਘਟਨਾ ਤੋਂ ਬਾਅਦ ਆਪਣੀ ਬਾਈਕ ਛੱਡ ਕੇ ਕਿਸੇ ਹੋਰ ਦੀ ਬਾਈਕ ਖੋਹ ਕੇ ਫਰਾਰ ਹੋ ਗਏ। ਪੁਲਿਸ ਨੂੰ ਇੱਕ ਤੰਗ ਗਲੀ ਵਿੱਚ ਛੱਡਿਆ ਹੋਇਆ ਮੋਟਰਸਾਈਕਲ ਮਿਲਿਆ।

ਲਾਰੈਂਸ ਬਿਸ਼ਨੋਈ ਗੈਂਗ ਦੀ ਜ਼ਿੰਮੇਵਾਰੀ

ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ। ਆਰਜੂ ਬਿਸ਼ਨੋਈ ਨਾਮ ਦੇ ਅਕਾਉਂਟ ਤੋਂ ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਸੰਜੇ ਵਰਮਾ ਉਨ੍ਹਾਂ ਦੇ “ਦੁਸ਼ਮਣਾਂ” ਦਾ ਸਮਰਥਨ ਕਰਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਮਾਰਿਆ ਗਿਆ।

 

Share This Article
Leave a Comment