ਖੰਨਾ: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਨੇ ਘਰ-ਘਰ ਰਾਸ਼ਨ ਸਕੀਮ ਸ਼ੁਰੂ ਕੀਤੀ ਹੈ। ਸ਼ਨੀਵਾਰ ਨੂੰ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਇਸ ਸਕੀਮ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ। ਮੈਗਾ ਰੈਲੀ ‘ਚ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ‘ਆਪ’ ਪੰਜਾਬ ‘ਚ ਇਕੱਲਿਆਂ ਹੀ ਚੋਣਾਂ ਲੜੇਗੀ।
ਲੋਕ ਸਭਾ ਚੋਣਾਂ 2 ਮਹੀਨੇ ਬਾਅਦ ਹਨ। ਪੰਜਾਬ ਵਿੱਚ 13 ਅਤੇ ਚੰਡੀਗੜ੍ਹ ਵਿੱਚ ਇੱਕ ਸੀਟ ਹੈ। ਆਉਣ ਵਾਲੇ 14-15 ਦਿਨਾਂ ਵਿੱਚ 14 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਵਾਅਦਾ ਕਰੋ ਕਿ ਇਨ੍ਹਾਂ 14 ਵਿੱਚੋਂ ਸਾਰੀਆਂ 14 ਸੀਟਾਂ ਆਮ ਆਦਮੀ ਪਾਰਟੀ ਨੂੰ ਦਿੱਤੀਆਂ ਜਾਣਗੀਆਂ। ਕਲੀਨ ਸਵੀਪ ਕੀਤੀ ਜਾਣੀ ਹੈ।
ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅੱਜ ਤੋਂ ਪੰਜਾਬ ‘ਚ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਹੋਈ ਹੈ
ਇਸ ਸਕੀਮ ਨੂੰ ਸ਼ੁਰੂ ਕਰਨ ਲਈ ਸਾਡੇ ਵਿਸ਼ੇਸ਼ ਸੱਦੇ ਪੱਤਰ ‘ਤੇ ਦੇਸ਼ ਦੇ ਕ੍ਰਾਂਤੀਕਾਰੀ ਲੀਡਰ ਤੇ ਦਿੱਲੀ ਦੇ ਮੁੱਖ ਮੰਤਰੀ @ArvindKejriwal ਜੀ ਵੀ ਇੱਥੇ ਪਹੁੰਚੇ ਨੇ
—CM @BhagwantMann#GharGharRationPunjab pic.twitter.com/qjJUQmyupA
— AAP Punjab (@AAPPunjab) February 10, 2024
ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ੍ਰੀ ਫਤਹਿਗੜ੍ਹ ਸਾਹਿਬ ਦੇ ਅਮਲੋਹ ਸ਼ਹਿਰ ਅਧੀਨ ਪੈਂਦੇ ਪਿੰਡ ਸਨਾਲ ਵਿਖੇ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਪਿੰਡ ਸਾਲਾਣਾ ਤੋਂ ਰਾਸ਼ਨ ਵੰਡਣ ਦੀ ਸਕੀਮ ਸ਼ੁਰੂ ਕੀਤੀ । ਮਾਨ ਤੇ ਕੇਜਰੀਵਾਲ ਬਾਬਾ ਮਾੜੂ ਦਾਸ ਸਟੇਡੀਅਮ ਸਲਾਣਾ ਵਿਖੇ ਉਤਰੇ ਜਿੱਥੋਂ ਉਹ ਪਿੰਡ ਸਲਾਣਾ ਦੂਲਾ ਸਿੰਘ ਵਾਲਾ ਦੇ 14 ਘਰਾਂ ਵਿੱਚ ਮੁਫਤ ਰਾਸ਼ਨ ਵੰਡਣ ਲਈ ਗੱਡੀਆਂ ਦੇ ਕਾਫਲੇ ਵਿੱਚ ਰਵਾਨਾ ਹੋਏ।
ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅੱਜ ਤੋਂ ਪੰਜਾਬ ‘ਚ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਹੋਈ ਹੈ
ਇਸ ਸਕੀਮ ਨੂੰ ਸ਼ੁਰੂ ਕਰਨ ਲਈ ਸਾਡੇ ਵਿਸ਼ੇਸ਼ ਸੱਦੇ ਪੱਤਰ ‘ਤੇ ਦੇਸ਼ ਦੇ ਕ੍ਰਾਂਤੀਕਾਰੀ ਲੀਡਰ ਤੇ ਦਿੱਲੀ ਦੇ ਮੁੱਖ ਮੰਤਰੀ @ArvindKejriwal ਜੀ ਵੀ ਇੱਥੇ ਪਹੁੰਚੇ ਨੇ
—CM @BhagwantMann#GharGharRationPunjab pic.twitter.com/qjJUQmyupA
— AAP Punjab (@AAPPunjab) February 10, 2024
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।