ਫਿਰੋਜ਼ਪੁਰ: ਆਮ ਆਦਮੀ ਪਾਰਟੀ ਦੇ ਫਿਰੋਜ਼ਪੁਰ ਦਿਹਾਤੀ ਤੋਂ ਉਮੀਦਵਾਰ ਆਸ਼ੂ ਬੰਗੜ ਨੇ ਆਪਣੀ ਉਮੀਦਵਾਰੀ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਸ ‘ਚ ਉਨ੍ਹਾਂ ‘ਆਪ’ ਦੇ ਪੰਜਾਬ ਸਹਿ ਇੰਚਾਰਜ ਰਾਘਵ ਚੱਢਾ ‘ਤੇ ਗੰਭੀਰ ਇਲਜ਼ਾਮ ਲਗਾਏ ਹਨ।
ਇਸ ਸਬੰਧੀ ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਕਿਸੇ ਦਬਾਅ ‘ਚ ਇਹ ਅਸਤੀਫ਼ਾ ਨਹੀਂ ਦਿੱਤਾ ਸਗੋਂ ਪਾਰਟੀ ‘ਚ ਅੰਦਰੂਨੀ ਦਬਾਅ ਦੇ ਚੱਲਦਿਆਂ ਇਹ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਵਰਕਰਾਂ ਨਾਲ ਮੀਟਿੰਗ ਕਰਕੇ ਜਲਦ ਉਹ ਅਗਲਾ ਫੈਸਲਾ ਲੈਣਗੇ।