ਮੋਹਾਲੀ(ਬਿੰਦੂ ਸਿੰਘ): ਮੋਹਾਲੀ ‘ਚ ਆਮ ਆਦਮੀ ਪਾਰਟੀ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਘਰ ਨੂੰ ਘੇਰਾ ਪਾਇਆ ਹੋਇਆ ਹੈ। ਘਰ ਦੇ ਬਾਹਰ “ਵੈਕਸੀਨ ਸਕੈਮ” ਨੂੰ ਲੈ ਕੇ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੜ੍ਹਸ਼ੰਕਰ ਦੇ MLA ਜੈ ਕਿਸ਼ਨ ਰੋੜੀ , ਸਰਬਜੀਤ ਕੌਰ ਮਾਣੂੰਕੇ , ਗਗਨ ਮਾਨ ਵੀ ਮੌਜੂਦ ਹਨ। ਨਾਅਰੇਬਾਜ਼ੀ ਲਗਾਤਾਰ ਜਾਰੀ ਹੈ। ਪ੍ਰਦਰਸ਼ਨ ਮੌਕੇ ਸਿਹਤ ਮੰਤਰੀ ਦਾ ਪੁਤਲਾ ਵੀ ਸਾੜਿਆ ਜਾਵੇਗਾ।