ਸੁਨਾਮ : ਕੋਰੋਨਾ ਵਾਇਰਸ ਵਿਰੁੱਧ ਚੱਲ ਰਹੀ ਜੰਗ ਵਿਚ ਦੇਸ਼ ਦਾ ਹਰ ਨਾਗਰਿਕ ਆਪਣਾ ਬੰਦਾ ਯੋਗਦਾਨ ਪਾ ਰਿਹਾ ਹੈ । ਇਸੇ ਸਿਲਸਿਲੇ ਚ ਆਪਣੀ ਇਕ ਮਹੀਨੇ ਦੀ ਤਨਖਾਹ ਦਾਨ ਕਰਨ ਤੋ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਨੇ ਇਕ ਵਾਰ ਫਿਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਵੱਡੀ ਪੇਸ਼ਕਸ਼ ਕੀਤੀ ਹੈ । ਉਨ੍ਹਾਂ ਮੁਖ ਮੰਤਰੀ ਨੂੰ ਪੱਤਰ ਲਿਖ ਕੇ ਆਪਣੀ ਤਨਖਾਹ 30 ਪ੍ਰਤੀਸ਼ਤ ਘੱਟ ਕਰਨ ਦੀ ਮਦਦ ਕੀਤੀ ਹੈ ।
ਉਨ੍ਹਾਂ ਮੁਖ ਮੰਤਰੀ ਨੂੰ ਪੱਤਰ ਲਿਖਦਿਆਂ ਲਿਖਿਆ ਕਿ, “ਕੋਰੋਨਾ ਵਾਇਰਸ ਕਾਰਨ ਗਰੀਬਾਂ ਨੂੰ 2 ਵੇਲੇ ਦੀ ਰੋਟੀ ਨਾਲ ਜੂਝਣਾ ਪੈ ਰਿਹਾ ਹੈ, ਡਾਕਟਰ ਅਤੇ ਹੋਰ ਕਰਮਚਾਰੀ ਬਿਨਾ ਸੁਰੱਖਿਆ ਸਮਾਨ ਤੋ ਲੜਾਈ ਲਈ ਅੱਗੇ ਵੱਧ ਰਹੇ ਹਨ । ” ਉਨ੍ਹਾਂ ਕਿਹਾ ਕਿ ਇਸ ਲਈ ਉਹ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ ਆਪਣਾ ਕੁਝ ਨਾ ਕੁਝ ਯੋਗਦਾਨ ਪਾਉਣਾ ਚਾਹੁੰਦੇ ਹਨ ।
Wrote a letter to @capt_amarinder ji to deduct 30% of my salary as MLA for the year 2020-21 to fight #Covid19#Stay_Home_Stay_Safe@ArvindKejriwal @msisodia@SanjayAzadSln @JarnailSinghAAP @AamAadmiParty @AAPPunjab @ZeePunjabHH @News18Punjab @ptcnews @JagranNews @PrimeAsiaTV pic.twitter.com/mhegeoDdua
— Aman Arora (@AroraAmanSunam) April 9, 2020