ਹੈਦਰਾਬਾਦ : ਹੈਦਰਾਬਾਦ ਦੇ ਇੱਕ ਹੋਟਲ ਵਿੱਚ ਕੁੱਤੇ ਦੇ ਪਿੱਛੇ ਭੱਜਦੇ ਹੋਏ ਇੱਕ 23 ਸਾਲਾ ਨੌਜਵਾਨ ਤੀਜੀ ਮੰਜ਼ਿਲ ਤੋਂ ਡਿੱਗ ਗਿਆ ਅਤੇ ਉਸ ਦੀ ਮੌ.ਤ ਹੋ ਗਈ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਨੌਜਵਾਨ ਕੁੱਤੇ ਨਾਲ ਦੌੜ ਰਿਹਾ ਸੀ ਜਦੋਂ ਅਚਾਨਕ ਉਹ ਖਿੜਕੀ ਤੋਂ ਹੇਠਾਂ ਡਿੱਗ ਗਿਆ।
ਹਾਸਿਲ ਜਾਣਕਾਰੀ ਅਨੁਸਾਰ ਇਹ ਘਟਨਾ ਚੰਦਨਨਗਰ ਇਲਾਕੇ ਦੇ ਵੀਵੀ ਪ੍ਰਾਈਡ ਹੋਟਲ ਦੀ ਹੈ। ਮ੍ਰਿਤਕ ਦੀ ਪਛਾਣ ਉਦੈ ਵਜੋਂ ਹੋਈ ਹੈ, ਉਹ ਚੰਦਾ ਨਗਰ ਥਾਣਾ ਅਧੀਨ ਪੈਂਦੇ ਵੀਵੀ ਪ੍ਰਾਈਡ ਹੋਟਲ ਵਿੱਚ ਠਹਿਰਿਆ ਹੋਇਆ ਸੀ। ਮ੍ਰਿਤਕ ਹੋਟਲ ‘ਚ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ‘ਚ ਗਿਆ ਸੀ। ਪੁਲਿਸ ਮੁਤਾਬਕ ਉਦੈ ਆਪਣੇ ਪਰਿਵਾਰ ਨਾਲ ਸ਼ਹਿਰ ਆਇਆ ਸੀ ਅਤੇ ਅਸ਼ੋਕ ਨਗਰ ਰਾਮਚੰਦਰਪੁਰਮ ‘ਚ ਰਹਿ ਰਿਹਾ ਸੀ। ਉਸ ਨੇ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਐਤਵਾਰ ਨੂੰ ਹੋਟਲ ‘ਚ ਕਮਰਾ ਬੁੱਕ ਕਰਵਾਇਆ ਸੀ। ਤੀਸਰੀ ਮੰਜ਼ਿਲ ‘ਤੇ ਆਪਣੇ ਕਮਰੇ ਦੀ ਬਾਲਕੋਨੀ ‘ਤੇ ਉਦੈ ਨੇ ਇਕ ਕੁੱਤਾ ਦੇਖਿਆ ਅਤੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਹ ਅਚਾਨਕ ਖਿੜਕੀ ਤੋਂ ਡਿੱਗ ਗਿਆ।
ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਹੋਟਲ ਦੀ ਤੀਜੀ ਮੰਜ਼ਿਲ ਦੇ ਗਲਿਆਰੇ ‘ਚ ਇਕ ਕੁੱਤਾ ਘੁੰਮ ਰਿਹਾ ਹੈ। ਜਦੋਂ ਉਦੈ ਨੇ ਕੁੱਤੇ ਨੂੰ ਦੇਖਿਆ ਤਾਂ ਉਸ ਨੇ ਪਿੱਛਾ ਕੀਤਾ ਤਾਂ ਖਿੜਕੀ ਦਾ ਇਕ ਹਿੱਸਾ ਖੁੱਲ੍ਹਾ ਸੀ ਅਤੇ ਕੁੱਤੇ ਦਾ ਪਿੱਛਾ ਕਰਦੇ ਹੋਏ ਉਦੈ ਫਿਸਲ ਗਿਆ ਅਤੇ ਆਪਣੇ ਸਰੀਰ ‘ਤੇ ਕਾਬੂ ਨਾ ਰੱਖ ਸਕਿਆ ਅਤੇ ਅਚਾਨਕ ਖੁੱਲ੍ਹੀ ਖਿੜਕੀ ਤੋਂ ਡਿੱਗ ਗਿਆ। ਬਾਕੀ ਦੋਸਤ ਬਾਅਦ ਵਿੱਚ ਵਾਪਿਸ ਆਉਂਦੇ ਹਨ ਅਤੇ ਖਿੜਕੀ ਵਿੱਚੋਂ ਬਾਹਰ ਦੇਖਦੇ ਹਨ। ਮਦਦ ਲਈ ਹੇਠਾਂ ਵੱਲ ਭਜਦੇ ਹਨ। ਉਦੈ ਸੋਮਵਾਰ ਦੁਪਹਿਰ ਕਰੀਬ 12:30 ਵਜੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਨੇ ਲਾ.ਸ਼ ਨੂੰ ਪੋਸਟਮਾਰਟਮ ਲਈ ਗਾਂਧੀ ਹਸਪਤਾਲ ਭੇਜ ਦਿੱਤਾ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਕੁੱਤਾ ਹੋਟਲ ਦੀ ਤੀਜੀ ਮੰਜ਼ਿਲ ‘ਤੇ ਕਿਵੇਂ ਪਹੁੰਚ ਗਿਆ। ਜਾਂਚ ਦੇ ਹਿੱਸੇ ਵਜੋਂ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।