Home / ਪੰਜਾਬ / ਕਾਲੇ ਕਾਨੂੰਨਾਂ ‘ਤੇ ਬਣਾਈ ਵੈੱਬਸਾਈਟ ਦਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਵਲੋਂ ਉਦਘਾਟਨ

ਕਾਲੇ ਕਾਨੂੰਨਾਂ ‘ਤੇ ਬਣਾਈ ਵੈੱਬਸਾਈਟ ਦਾ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਵਲੋਂ ਉਦਘਾਟਨ

ਪਟਿਆਲਾ : ਐਡਵੋਕੇਟ ਪ੍ਰਭਜੀਤ ਪਾਲ ਸਿੰਘ ਵਲੋ ਕਾਲੇ ਕਾਨੂੰਨਾਂ ਉੱਪਰ ਬਣਾਈ ਗਈ ਵੈੱਬਸਾਈਟ ਦਾ ਪਟਿਆਲਾ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਆਗੂਆ ਵਲੋਂ ਉਦਘਾਟਨ ਕੀਤਾ ਗਿਆ।

ਕਾਲੇ ਕਾਨੂੰਨਾਂ ਖਿਲਾਫ਼ ਲੜੀ ਜਾ ਰਹੀ ਮੁਹਿੰਮ ਨੂੰ ਹੋਰ ਮਜ਼ਬੂਤ ਬਣਾਉਣ ਲਈ ‘ਮਿਸ਼ਨ ਦਿੱਲੀ ਚੱਲੋ ਫ਼ਤਹਿ’ ਤਹਿਤ ਦਿੱਲੀ ਚੱਲੋ ਦਾ ਹੋਕਾ ਦੇਣ ਲਈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੁਨੀ ਅਤੇ ਬੂਟਾ ਸਿੰਘ ਸ਼ਾਦੀਪੁਰ ਨੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਵਲੋ ‘ਕਾਨੂੰਨਾਂ ਵਿਚ ਕਾਲਾ ਕੀ’  ਤਹਿਤ ਵੈੱਬਸਾਈਟ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਿਹਨਤ ਕਰ ਕੇ ਆਸਾਨ ਢੰਗ ਨਾਲ ਕਾਨੂੰਨਾਂ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣ ਦੀ ਸ਼ਲਾਘਾ ਕੀਤੀ। ਉੱਥੇ ਹੀ ਗੁਰਨਾਮ ਸਿੰਘ ਚੜੂਨੀ ਨੇ ਵੈੱਬਸਾਈਟ ਦੇਖਣ ਤੋਂ ਬਾਅਦ ਉਸ ਨੂੰ ਹੋਰ ਭਾਸ਼ਾਵਾਂ ਵਿੱਚ ਬਣਾ ਕੇ ਹੋਰ ਰਾਜਾਂ ਵਿੱਚ ਪਹੁੰਚਾਉਣ ਦੀ ਗੱਲ ਕਹੀ ਤਾਂ ਜੋ ਬੀਜੇਪੀ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਕਿਸਾਨੀ ਕਾਨੂੰਨਾਂ ਦੀਆਂ ਸਿਫ਼ਤਾਂ ਵਾਲੀਆਂ ਵੀਡੀਓਜ਼ ਦਾ ਜਵਾਬ ਇਸ ਵੈੱਬਸਾਈਟ ਨਾਲ ਦਿੱਤਾ ਜਾ ਸਕੇ ।

ਗੁਰਨਾਮ ਸਿੰਘ ਚਡੂਨੀ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਨ੍ਹਾਂ ਵੱਲੋਂ ਚਲਾਏ ਜਾ ਰਹੇ ਮਿਸ਼ਨ ਪੰਜਾਬ 2022 ਨਾਲ ਵੱਧ ਤੋਂ ਵੱਧ ਜੁੜੋ ਤਾਂ ਜੋ ਪੰਜਾਬ ਵਿੱਚ ਮਜ਼ਦੂਰ ਤੇ ਕਿਸਾਨ ਦੀ ਆਪਣੀ ਸਰਕਾਰ ਬਣਾਈ ਜਾ ਸਕੇ । ਉਨ੍ਹਾਂ ਨੇ ਮਿਸ਼ਨ ਪੰਜਾਬ 2022 ਤਹਿਤ ਇਹ ਗੱਲ ਸਾਫ਼ ਕਰ ਦਿੱਤੀ ਕਿ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਮਿਸ਼ਨ ਪੰਜਾਬ 2022 ਦੇ ਬੈਨਰ ਹੇਠ 117 ਸੀਟਾਂ ਉੱਪਰ ਲੜੀਆ ਜਾਣਗੀਆਂ।

ਇਸ ਮੌਕੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਦੱਸਿਆ ਕਿ ਇਸ ਵੈਬਸਾਈਟ ਰਾਹੀਂ ਪਿੰਡ ਪਿੰਡ ਸ਼ਹਿਰ ਸ਼ਹਿਰ ਜਾਕੇ ਕਾਲੇ ਕਨੂੰਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਨਾਲ ਜੋੜਿਆ ਜਾਵੇਗਾ । ਉਥੇ ਹੀ ਬੂਟਾ ਸਿੰਘ ਸ਼ਾਦੀਪੁਰ ਨੇ ਵੈੱਬਸਾਈਟ ਦੀ ਸ਼ਲਾਘਾ ਕਰਦੇ ਹੋਏ ਵੈੱਬਸਾਈਟ ਵਿਚ ਦਿੱਤੀ ਗਈ ਜਾਣਕਾਰੀ ਨੂੰ ਘਰ-ਘਰ ਪਹੁੰਚਾਉਣ ਲਈ ਸਹਿਯੋਗ ਦਾ ਭਰੋਸਾ ਪ੍ਰਭਜੀਤ ਪਾਲ ਸਿੰਘ ਤੇ ਉਨ੍ਹਾਂ ਦੀ ਟੀਮ ਨੂੰ ਦਿੱਤਾ।

   

 ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪੰਜਾਬੀ ਲੋਕ ਗਾਇਕ ਅਤੇ ਫਿਲਮ ਅਦਾਕਾਰ ਪੰਮੀ ਬਾਈ ਤੇ ਅਦਾਕਾਰ ਸੋਨੀਆ ਮਾਨ ਨੇ ਇਸ ਨੂੰ ਸਮੇਂ ਦੀ ਲੋੜ ਕਰਾਰ ਦਿੱਤਾ ਟੈਕਨੋਲੋਜੀ ਨਾਲ ਜੋੜਨ ਦਾ ਸਵਾਗਤ ਕੀਤਾ । ਸਮਾਗਮ ਵਿਚ ਪੰਜਾਬੀ ਲੇਖਕ ਬਾਬੂ ਸਿੰਘ ਬਰਾੜ ਅਤੇ ਡਾਕਟਰ ਹਰਸ਼ਿੰਦਰ ਕੌਰ ਨੇ ਵੀ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਸਾਨ ਆਗੂਆ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਉੱਤਰਨ ਦੀ ਸਲਾਹ ਦਿੰਦੇ ਹੋਏ ਗੁਰਨਾਮ ਸਿੰਘ ਚਡੂਨੀ ਵਲੋ ਸ਼ੁਰੂ ਕੀਤੇ ਗਏ ਮਿਸ਼ਨ 2022 ਦਾ ਸਵਾਗਤ ਕੀਤਾ ।

   

   ਇੰਨਾ ਤੋਂ ਇਲਾਵਾ ਫਿਲਮ ਅਦਾਕਾਰ ਸੋਨੂ ਪ੍ਰਧਾਨ, ਡਾਕਟਰ ਕਰਮਜੀਤ ਸਿੰਘ ਸਰਾ ਸਾਬਕਾ ਆਈ ਏ ਐਸ, ਗੁਰਮੇਲ ਸਿੰਘ, ਜ਼ਿਲ੍ਹਾ ਪ੍ਰਧਾਨ ਬੀਕੇਯੂ ਡਕੌਂਦਾ, ਜੰਗ ਸਿੰਘ ਜ਼ਿਲ੍ਹਾ ਪ੍ਰਧਾਨ ਕਰਾਂਤੀਕਾਰੀ ਯੂਨੀਅਨ ਪੰਜਾਬ, ਰਣਜੀਤ ਸਿੰਘ ਸਵਾਜਪੁਰ ਭਾਰਤੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਐਡਵੋਕੇਟ ਮਨਪ੍ਰੀਤ ਨੂੰ ਸੁਨਾਮ, ਮੰਨੂ ਬੁੱਟਰ ਸੂਬਾ ਪ੍ਰਧਾਨ ਯੂਥ ਵਿੰਗ ਭਾਰਤੀ ਕਿਸਾਨ ਮੰਚ ਏਕਤਾ ਸ਼ਾਦੀਪੁਰ, ਹਰਬੰਸ ਦਦਹੇੜਾ ਪ੍ਰੈਸ ਸਕੱਤਰ, ਰਸ਼ਪਾਲ ਸਿੰਘ ਜੋੜੇ ਮਾਜਰਾ, ਰਣਜੀਤ ਸਿੰਘ ਸ਼ੀਤਲ ਵਿਸ਼ੇਸ਼ ਤੌਰ ‘ਤੇ ਪਹੁੰਚੇ।

Check Also

ਸਸਤੀ ਰੇਤ ਲੈਣ ਲਈ ਹੁਣ ਪੰਜਾਬੀ ਆਨਲਾਈਨ ਕਰ ਸਕਣਗੇ ਆਰਡਰ

ਬਟਾਲਾ: ਪੰਜਾਬ ਸਰਕਾਰ ਨੇ ਰੇਤ ਮਾਫੀਆ ਉੱਪਰ ਨਕੇਲ ਕੱਸਦਿਆਂ ਸੂਬੇ ਭਰ ਵਿੱਚ ਰੇਤ ਅਤੇ ਗਰੈਵਲ …

Leave a Reply

Your email address will not be published. Required fields are marked *