ਰੂਸ ‘ਚ ਛੋਟਾ ਜਹਾਜ਼ ਕ੍ਰੈਸ਼, 16 ਲੋਕਾਂ ਦੀ ਗਈ ਜਾਨ

TeamGlobalPunjab
1 Min Read

ਮਾਸਕੋ : ਰੂਸ ਦੇ ਤਾਤਾਰਸਤਾਨ ‘ਚ ਐਤਵਾਰ ਨੂੰ ਇਕ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ‘ਚ 16 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 7 ਹੋਰ ਜ਼ਖ਼ਮੀ ਹੋ ਗਏ। ਜਹਾਜ਼ ਵਿੱਚ 23 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 21 ਪੈਰਾਸ਼ੂਟ ਗੋਤਾਖੋਰ ਵੀ ਸ਼ਾਮਲ ਸਨ।

ਚਸ਼ਮਦੀਦਾਂ ਨੇ ਦੱਸਿਆ ਕਿ ਜਹਾਜ਼ ਉਡਾਣ ਭਰਨ ਤੋਂ ਤੁਰੰਤ ਬਾਅਦ ਜ਼ਮੀਨ ‘ਤੇ ਡਿੱਗ ਗਿਆ। ਜਿਵੇਂ ਹੀ ਇਹ ਡਿੱਗਿਆ, ਜਹਾਜ਼ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ ਸੀ ਅਤੇ ਇਸ ਦੀ ਪੂਛ ਦਾ ਸਿਰਫ ਕੁਝ ਹਿੱਸਾ ਹੀ ਸਹੀ ਦਿਖਾਈ ਦੇ ਰਿਹਾ ਸੀ।

 

 

   ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਐਮਰਜੈਂਸੀ ਸੇਵਾਵਾਂ ਨੇ ਸਪੁਤਨਿਕ ਨੂੰ ਦੱਸਿਆ ਕਿ ਸੱਤ ਜ਼ਖ਼ਮੀ ਹਸਪਤਾਲ ‘ਚ ਦਾਖ਼ਲ ਹਨ, ਬਾਕੀ 16 ਲੋਕਾਂ ਦੀ ਮੌਤ ਹੋ ਗਈ ਹੈ।

ਸਥਾਨਕ ਸਿਹਤ ਮੰਤਰਾਲੇ ਨੇ ਦੱਸਿਆ ਕਿ ਜ਼ਖ਼ਮੀ ਹੋਏ 7 ਲੋਕਾਂ ‘ਚੋਂ ਇਕ ਦੀ ਹਾਲਤ ਗੰਭੀਰ ਹੈ। ਰੂਸੀ ਮੀਡੀਆ ਰਿਪੋਰਟਸ ਮੁਤਾਬਕ ਇਹ ਐੱਲ-410 ਟਰਬੋਲੈੱਟ ਜਹਾਜ਼ ਸੀ, ਜਿਸ ਵਿਚ ਇਹ ਲੋਕ ਸਵਾਰ ਸਨ। ਇਹ ਛੋਟਾ ਜਹਾਜ਼ ਇੱਕ ਟਵਿਨ ਇੰਜਨ ਸ਼ਾਰਟ ਰੇਂਜ ਟਰਬੋ ਪ੍ਰੋਪ ਜਹਾਜ਼ ਸੀ।

Share This Article
Leave a Comment