ਜਲੰਧਰ : ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਕਿਸਾਨ ਸਿਆਸੀ ਆਗੂਆਂ ਦਾ ਤਿੱਖਾ ਵਿਰੋਧ ਕਰ ਰਹੇ ਹਨ। ਜਲੰਧਰ ਵਿਖੇ ਬੀ.ਐਸ.ਪੀ. ਵੱਲੋਂ ਕੀਤੀ ਗਈ ਰੈਲੀ ਵਿਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਿਆ।
ਕਿਸਾਨਾਂ ਨੇ ਸੜਕ ਤੋਂ ਲੰਘ ਰਹੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਕਾਲੇ ਝੰਡੇ ਅਤੇ ਕਿਸਾਨੀ ਝੰਡੇ ਦਿਖਾਏ ਅਤੇ ਨਾਅਰੇਬਾਜ਼ੀ ਕਰਕੇ ਵਿਰੋਧ ਜਤਾਇਆ। ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇੱਕ ਪ੍ਰਦਰਸ਼ਨਕਾਰੀ ਵੱਲੋਂ ਸੁਖਬੀਰ ਬਾਦਲ ਦੀ ਗੱਡੀ ‘ਤੇ ਜੂਤਾ ਵਗਾਹ ਮਾਰਿਆ ਗਿਆ।
ਹੇਠਾਂ ਵੇਖੋ ਵੀਡੀਓ :-
#WATCH | Farm laws protesters throw a shoe at the vehicle of Shiromani Akali Dal president Sukhbir Singh Badal in Jalandhar, Punjab pic.twitter.com/LIpyiURYRs
— ANI (@ANI) October 9, 2021
ਮੌਕੇ ਤੋਂ ਪ੍ਰਾਪਤ ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੜਕ ਦੇ ਦੋਵਾਂ ਪਾਸਿਆਂ ‘ਤੇ ਪੁਲਿਸ ਦੇ ਵੱਡੀ ਗਿਣਤੀ ਮੁਲਾਜ਼ਮ ਤਾਇਨਾਤ ਹਨ। ਇਸ ਦੌਰਾਨ ਕਿਸਾਨਾਂ ਦਾ ਇਕ ਜੱਥਾ ਸੁਖਬੀਰ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕਰ ਰਿਹਾ ਹੈ। ਇਸੇ ਵਿਚਾਲੇ ਕਿਸੇ ਪ੍ਰਦਰਸ਼ਨਕਾਰੀ ਵਲੋਂ ਸੁਖਬੀਰ ਬਾਦਲ ਦੀ ਗੱਡੀ ‘ਤੇ ਨਿਸ਼ਾਨਾ ਬਿੰਨ੍ਹ ਕੇ ਜੁੱਤਾ ਸੁੱਟਿਆ ਗਿਆ, ਜਿਹੜਾ ਗੱਡੀ ‘ਤੇ ਜਾ ਕੇ ਵੱਜਿਆ।
ਇਸ ਤੋਂ ਬਾਅਦ ਸੁਖਬੀਰ ਬਾਦਲ ਦਾ ਕਾਫਲਾ ਪੂਰੀ ਤੇਜ਼ੀ ਨਾਲ ਉੱਥੋਂ ਨਿਕਲ ਗਿਆ।