ਚੰਡੀਗੜ੍ਹ : ਸੂਬੇ ਅੰਦਰ ਕੁੱਤਿਆਂ ਦਾ ਆਤੰਕ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਹਰ ਦਿਨ ਅਖਬਾਰ ‘ਚ ਤੁਹਾਨੂੰ ਕੁੱਤੇ ਵੱਲੋਂ ਕਿਸੇ ਮਾਸੂਮ ਦੀ ਜ਼ਿੰਦਗੀ ਤਬਾਹ ਕਰਨ ਦੀ ਖਬਰ ਜਰੂਰ ਮਿਲ ਜਾਵੇਗੀ। ਇਸ ਦੇ ਚਲਦਿਆਂ ਅੱਜ ਫਿਰ ਇੱਕ ਪਿੱਟਬੁੱਲ ਕੁੱਤੇ ਨੇ 12 ਸਾਲ ਦੀ ਮਾਸੂਮ ਬੱਚੀ ਨੂੰ ਨੋਚ ਖਾਧਾ। ਇਹ ਘਟਨਾ ਚੰਡੀਗੜ੍ਹ ਦੇ ਸੈਕਟਰ 30 ‘ਚ ਵਾਪਰੀ ਹੈ।
ਜਾਣਕਾਰੀ ਮੁਤਾਬਿਕ ਜਿਸ ਬੱਚੀ ‘ਤੇ ਪਿੱਟਬੁੱਲ ਕੁੱਤੇ ਨੇ ਹਮਲਾ ਕੀਤਾ ਹੈ ਉਸ ਦਾ ਨਾਮ ਅਨੁਰੀਤ ਕੌਰ ਹੈ। ਪਤਾ ਇਹ ਵੀ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਵੀ ਇਸ ਬੱਚੀ ‘ਤੇ ਪਿੱਟਬੁੱਲ ਕੁੱਤੇ ਨੇ ਹਮਲਾ ਕੀਤਾ ਸੀ ਅਤੇ ਉਸ ਦਾ ਇਲਾਜ਼ ਅਜੇ ਚੱਲ ਹੀ ਰਿਹਾ ਸੀ ਹੁਣ ਇੱਕ ਵਾਰ ਫਿਰ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ।
ਦੱਸ ਦਈਏ ਕਿ ਇਸ ਖਤਰਨਾਕ ਕਿਸਮ ਦੇ ਕੁੱਤਿਆਂ ਵੱਲੋਂ ਹਰ ਦਿਨ ਕਿਸੇ ਨਾ ਕਿਸੇ ਵਿਅਕਤੀ ਜਾਂ ਬੱਚੇ ‘ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਜਿਸ ਦੇ ਚਲਦਿਆਂ ਕਈ ਦੇਸ਼ਾਂ ਅੰਦਰ ਇਸ ‘ਤੇ ਬੈਨ ਵੀ ਲਗਾ ਦਿੱਤਾ ਗਿਆ ਹੈ। ਪਰ ਇਸ ਦੇ ਬਾਵਜੂਦ ਵੀ ਲੋਕ ਇਨ੍ਹਾਂ ਖਤਰਨਾਕ ਕੁੱਤਿਆਂ ਨੂੰ ਘਰਾਂ ਅੰਦਰ ਰੱਖਣ ਤੋਂ ਬਾਜ਼ ਨਹੀਂ ਆ ਰਹੇ।