ਵਰਜੀਨੀਆ : ਕਹਿੰਦੇ ਨੇ ਇਸ ਵਿਗਿਆਨਿਕ ਯੁੱਗ ਵਿੱਚ ਵਿਗਿਆਨ ਕੁਝ ਵੀ ਕਰ ਸਕਦਾ ਹੈ। ਇਸ ਦੀ ਤਾਜ਼ੀ ਮਿਸਾਲ ਅਮਰੀਕਾ ਦੀ ਰਿਚਮੰਡ ਯੂਨੀਵਰਸਿਟੀ ‘ਚ ਮਿਲਦੀ ਨਜ਼ਰ ਆਉਂਦੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਪਤਾ ਲੱਗਾ ਹੈ ਕਿ ਇੱਥੋਂ ਦੇ ਵਿਗਿਆਨੀਆਂ ਨੇ ਚੂਹੇ ਨੂੰ ਕਾਰ ਚਲਾਉਣ ਦੀ ਟ੍ਰੇਨਿੰਗ ਦੇਣ ‘ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਮੁਤਾਬਿਕ ਇਸ ਸਬੰਧੀ ਪ੍ਰਯੋਗ ਲਈ ਟੀਮ ਦੀ ਸੀਨੀਅਰ ਡਾ. ਆਥਰ ਕੇਲੀ ਲਾਮਬਰਟ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਇੱਕ ਪਲਾਸਟਿਕ ਦੇ ਜਾਰ ਨੂੰ ਇੱਕ ਐਲੂਮੀਨੀਅਮ ਪਲੇਟ ਨਾਲ ਜੋੜ ਕੇ ਇੱਕ ਛੋਟੀ ਇਲੈਕਟ੍ਰਿਕ ਕਾਰ ਬਣਾਈ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਪਲਾਸਟਿਕ ਦੇ ਜਾਰ ਦੇ ਉੱਪਰ ਕੈਬਿਨ ਬਣਾਇਆ ਗਿਆ ਹੈ ਜਦੋਂ ਕਿ ਚੂਹੇ ਦੇ ਬੈਠਣ ਲਈ ਐਲੂਮੀਨੀਅਮ ਦੀ ਪਲੇਟ ਅਤੇ ਤਾਂਬੇ ਦੀ ਤਾਰ ਨੂੰ ਲਗਾਇਆ ਗਿਆ ਹੈ ਇਸ ਵਿੱਚ ਚੂਹੇ ਨੂੰ ਬੰਦ ਕਰ ਦਿੱਤਾ ਜਾਂਦਾ ਹੈ।
Rats drive cars as part of new research at the University of Richmond pic.twitter.com/8qrGx9wg4W
— Reuters (@Reuters) October 25, 2019
ਜਾਣਕਾਰੀ ਮੁਤਾਬਿਕ ਐਲੂਮੀਨੀਅਮ ਪਲੇਟ ‘ਤੇ ਬੈਠਾ ਚੂਹਾ ਜਿਵੇਂ ਹੀ ਸੱਜੇ ਖੱਬੇ ਅਤੇ ਵਿੱਚ ਲੱਗੇ ਤਾਂਬੇ ਨੂੰ ਛੂੰਹਦਾ ਹੈ ਤਾਂ ਇਸ ਨਾਲ ਇਲੈਕਟ੍ਰਿਕ ਸਰਕਟ ਪੂਰਾ ਹੁੰਦਾ ਹੈ ਅਤੇ ਕਾਰ ਚਲਦੀ ਹੈ। ਰਿਪੋਰਟਾਂ ਮੁਤਾਬਿਕ ਇਹ ਪ੍ਰਯੋਗ 150 ਸੈਮੀ ਲੰਬੇ ਅਤੇ 60 ਸੈਮੀ ਚੌੜੇ ਲੈਬ ਏਰਿਆ ‘ਚ ਕੀਤਾ ਗਿਆ ਸੀ ਅਤੇ ਕਈ ਮਹੀਨਿਆਂ ਦੇ ਯਤਨਾਂ ਤੋਂ ਬਾਅਦ 17 ਚੂਹਿਆਂ ਨੇ ਇਸ ਵਿੱਚ ਕਾਮਯਾਬੀ ਹਾਸਲ ਕਰ ਲਈ ਹੈ।