ਕੈਨੇਡਾ ਵਿੱਚ ਜਸਪ੍ਰੀਤ ਸੰਧੂ ਦੀ ਚਮਕੀ ਕਿਸਮਤ, ਜਿੱਤੀ 10 ਲੱਖ ਡਾਲਰ ਦੀ ਲਾਟਰੀ

TeamGlobalPunjab
2 Min Read

ਐਬਟਸਫੋਰਡ : ਕਿਸਮਤ ਜਦੋਂ ਪਲਟਦੀ ਹੈ ਤਾਂ ਪਲਾਂ ਵਿੱਚ ਹੀ ਕੱਖਾਂ ਤੋਂ ਲੱਖਾਂ ਦਾ ਮਾਲਕ ਬਣਾ ਦਿੰਦੀ ਹੈ। ਕੈਨੇਡਾ ਵਿਖੇ ਇੱਕ ਪੰਜਾਬੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ। ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਦੇ ਵਾਸੀ ਜਸਪ੍ਰੀਤ ਸੰਧੂ ਦੀ ਕਿਸਮਤ ਬਦਲ ਗਈ ਹੈ,  ਉਸ ਨੇ 10 ਲੱਖ ਡਾਲਰ (1 ਮਿਲੀਅਨ ਡਾਲਰ) ਦਾ ਡਰਾਅ ਜਿੱਤ ਲਿਆ ਹੈ।

ਜਸਪ੍ਰੀਤ ਸੰਧੂ ਅਨੁਸਾਰ ਉਸ ਨੇ ਬੀਤੀ 15 ਜੂਨ ਨੂੰ ਚਿਲੀਵਾਕ ਦੇ ਰੀਅਲ ਕੈਨੇਡੀਅਨ ਸੁਪਰਸਟੋਰ ਤੋਂ ਲੋਟੋ ਮੈਕਸ ਡਰਾਅ ਦੌਰਾਨ ਮੈਕਸਮਿਲੀਅਨਜ਼ ਪ੍ਰਾਇਜ਼ ਦੀ ਟਿਕਟ ਖਰੀਦੀ ਸੀ। ਹਾਲ ਹੀ ਵਿੱਚ ਜਦੋਂ ਉਸ ਨੇ ਇਹ ਟਿਕਟ ਸਕੈਨ ਕਰਵਾਈ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਪਹਿਲਾਂ ਤਾਂ ਉਸ ਨੂੰ ਯਕੀਨ ਹੀ ਨਹੀਂ ਹੋਇਆ ਕਿ ਉਹ 10 ਲੱਖ ਡਾਲਰ ਦੀ ਲਾਟਰੀ ਡਰਾਅ ਜਿੱਤ ਚੁੱਕਾ ਹੈ। ਜਸਪ੍ਰੀਤ ਸੰਧੂ ਬ੍ਰਿਟਿਸ਼ ਕੋਲੰਬੀਆ ਦੇ ਉਨ੍ਹਾਂ 8 ਖੁਸ਼ਕਿਸਮਤ ਲੋਕਾਂ ਵਿੱਚ ਸ਼ਾਮਲ ਹੋ ਗਿਆ ਹੈ, ਜਿਨ੍ਹਾਂ ਨੇ ਰਿਕਾਰਡ-ਸੈਟਿੰਗ ਡਰਾਅ ਦੌਰਾਨ ਮੈਕਸਮਿਲੀਅਨਜ਼ ਪ੍ਰਾਇਜ਼ ਦਾ ਇਨਾਮ ਜਿੱਤਿਆ ਹੈ।

ਜਸਪ੍ਰੀਤ ਸੰਧੂ ਨੇ ਦੱਸਿਆ ਕਿ ਉਸ ਨੇ ਆਪਣੇ ਲਾਟਰੀ ਜਿੱਤਣ ਦੀ ਗੱਲ ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਨੂੰ ਦੱਸੀ ਤਾਂ ਉਨ੍ਹਾਂ ਨੂੰ ਇਸ ਤੇ ਯਕੀਨ ਨਹੀਂ ਹੋਇਆ।

ਜਸਪ੍ਰੀਤ ਨੇ ਕਿਹਾ ਕਿ ਇਸ ਡਰਾਅ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ। ਉਸ ਨੇ ਲਾਟਰੀ ਰਾਹੀਂ ਮਿਲਣ ਵਾਲੀ ਰਾਸ਼ੀ ਬਾਰੇ ਕਿਹਾ ਕਿ ਉਹ ਇਸ ਰਕਮ ਰਾਹੀਂ ਸਭ ਤੋਂ ਪਹਿਲਾਂ ਤਾਂ ਆਪਣੇ ਪਰਿਵਾਰ ਲਈ ਇੱਕ ਮਕਾਨ ਖਰੀਦੇਗਾ। ਉਸ ਤੋਂ ਬਾਅਦ ਆਪਣੇ ਹੋਰ ਸੁਪਨੇ ਪੂਰੇ ਕਰੇਗਾ। ਸੰਧੂ ਨੇ ਕਿਹਾ ਕਿ ਇਸ ਡਰਾਅ ਨੇ ਉਸ ਦੀ ਜ਼ਿੰਦਗੀ ਹੀ ਬਦਲ ਦਿੱਤੀ ਹੈ

- Advertisement -

Share this Article
Leave a comment