ਕਰਾਚੀ : ਪਾਕਿਸਤਾਨ ਅੰਦਰ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਇੱਥੇ ਵਿਸ਼ੇਸ਼ ਰੇਲ ਗੱਡੀ ਦੀਆਂ 9 ਬੋਗੀਆਂ ਪਟੜੀ ਤੋਂ ਉੱਤਰ ਗਈਆਂ।ਜਾਣਕਾਰੀ ਮੁਤਾਬਿਕ ਇਹ ਵਿਸ਼ੇਸ਼ ਰੇੇਲ ਗੱਡੀ ਸਿੱਖ ਸ਼ਰਧਾਲੂਆਂ ਨੂੰ ਸ੍ਰੀ ਨਨਕਾਣਾ ਸਾਹਿਬ ਲੈ ਕੇ ਜਾ ਰਹੀ ਸੀ।
ਦੱਸ ਦੇਈਏ ਕਿ 8 ਨਵੰਬਰ ਨੂੰ ਸਮੁੱਚਾ ਸਿੱਖ ਜਗਤ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਿਹਾ ਹੈ। ਜਿਸ ਨੂੰ ਲੈ ਕੇ ਸਿੱਖ ਸੰਗਤ ਗੁਰੂ ਪਾਤਸ਼ਾਹ ਜੀ ਦੇ ਪ੍ਰਕਾਸ਼ ਅਸਥਾਨ ਸ੍ਰੀ ਨਨਕਾਣਾ ਸਾਹਿਬ ਜਾ ਰਹੀ ਹੈ। ਇਨ੍ਹਾਂ ਸਮਾਗਮਾਂ *ਚ ਸ਼ਮੂਲੀਅਤ ਕਰਨ ਲਈ ਹੀ ਜਾ ਰਹੀ ਸੰਗਤ ਨੂੰ ਲੈ ਕੇ ਇਹ ਰੇਲ ਗੱਡੀ ਜਾ ਰਹੀ ਸੀ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
سکھ اسپیشل ٹرین ڈی ریلمنٹ:
وفاقی وزیر ریلوے خواجہ سعد رفیق کی ہدایت پر انکوائری کمیٹی تشکیل
سی او پی ایس سیفٹی، سی ای این اوپن لائنز اور سی ایم ای کیرج کمیٹی کا حصہ ہوں گے
کمیٹی تین روز میں ڈی ریلمنٹ کی وجوہات کا تعین کر کے ابتدائی رپورٹ پیش کرے گی
— Pakistan Railways (@PakrailPK) November 5, 2022
ਇਸ ਹਾਦਸੇ ਬਾਰੇ ਪਾਕਿਸਤਾਨ ਰੇਲਵੇ ਦੇ ਬੁਲਾਰੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰੇਲ ਗੱਡੀ ਕਰਾਚੀ ਤੋਂ ਨਨਕਾਣਾ ਸਾਹਿਬ ਜਾ ਰਹੀ ਹੈ। ਜਦੋਂ ਇੱਥੇ ਦੇ ਸ਼ੌਰਕੋਟ ਅਤੇ ਪੀਰ ਮਹਿਲ ਸਟੇਸ਼ਨ ਦੇ ਵਿਚਕਾਰ ਪਹੁੰਚੀ ਤਾਂ ਇਸ ਦੀਆਂ ਨੌ ਬੋਗੀਆਂ ਲਾਈਨ ਤੋਂ ਉੱਤਰ ਗਈਆਂ।ਹਾਲਾਂਕਿ ਮੌਕੇ *ਤੇ ਬਚਾਅ ਟੀਮਾਂ ਨੇ ਪਹੁੰਚ ਕੇ ਕਾਰਜ ਸ਼ੁਰੂ ਕਰ ਦਿੱਤੇ ਹਨ। ਇਸ ਦੀ ਜਾਣਕਾਰੀ ਰੇਲਵੇ ਵਿਭਾਗ ਵੱਲੋਂ ਟਵੀਟ ਕਰਕੇ ਦਿੱਤੀ ਗਈ ਹੈ।ਇਸ ਮੌਕੇ ਉਨ੍ਹਾਂ ਟਵੀਟ ਕਰਦਿਆਂ ਲਿਿਖਆ ਕਿ ਸਿੱਖ ਸਪੈਸ਼ਲ ਟਰੇਨ ਪਟੜੀ ਤੋਂ ਉਤਰ ਗਈ ਹੈ। ਸੰਘੀ ਰੇਲ ਮੰਤਰੀ ਖਵਾਜਾ ਸਾਦ ਰਫੀਕ ਦੇ ਨਿਰਦੇਸ਼ਾਂ *ਤੇ ਜਾਂਚ ਕਮੇਟੀ ਬਣਾਈ ਗਈ ਸੀ।ਕੌਪਸ ਸੇਫਟੀ, ਸੀ.ਈ.ਐਨ ਓਪਨ ਲਾਈਨਜ਼ ਅਤੇ ਸੀਐੱਮ ਈ ਕੈਰੇਜ ਕਮੇਟੀ ਦਾ ਹਿੱਸਾ ਹੋਣਗੇ । ਕਮੇਟੀ ਪਟੜੀ ਤੋਂ ਉਤਰਨ ਦੇ ਕਾਰਨਾਂ ਦਾ ਪਤਾ ਲਗਾਏਗੀ ਅਤੇ ਤਿੰਨ ਦਿਨਾਂ ਦੇ ਅੰਦਰ ਮੁੱਢਲੀ ਰਿਪੋਰਟ ਸੌਂਪੇਗੀ
ਬੇ