ਅਰੁਣਾਚਲ ਪ੍ਰਦੇਸ਼ ‘ਚ ਵਾਪਰਿਆ ਵੱਡਾ ਹਾਦਸਾ, 2 ਫੌਜੀ ਜਵਾਨਾਂ ਦੀ ਮੌਤ

Global Team
2 Min Read

ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ ਵਿੱਚ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰਿਆ ਜਦੋਂ ਇੱਥੇ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ ‘ਚ ਦੋ ਜਵਾਨ ਸ਼ਹੀਦੀ ਪ੍ਰਾਪਤ ਕਰ ਗਏ । ਜਾਣਕਾਰੀ ਮੁਤਾਬਿਕ ਕ੍ਰੈਸ਼ ਹੋਏ ਫੌਜ ਦੇ ਹੈਲੀਕਾਪਟਰ ਦਾ ਮਲਬਾ ਮਿਲ ਗਿਆ ਹੈ। ਬਚਾਅ ਟੀਮ ਨੇ ਦੋ ਲਾਸ਼ਾਂ ਵੀ ਬਰਾਮਦ ਕੀਤੀਆਂ ਹਨ। ਇਹ ਹਾਦਸਾ ਅਰੁਣਾਚਲ ਦੇ ਪੱਛਮੀ ਸਿਆਂਗ ਜ਼ਿਲ੍ਹੇ ਦੇ ਮਿਗਿੰਗ ਵਿੱਚ ਵਾਪਰਿਆ। ਐਡਵਾਂਸ ਲਾਈਟ ਹੈਲੀਕਾਪਟਰ ਫੌਜ ਦੇ ਜਵਾਨਾਂ ਨੂੰ ਲੈ ਕੇ ਨਿਯਮਤ ਉਡਾਣ ‘ਤੇ ਸੀ। ਇਹ ਘਟਨਾ ਸਵੇਰੇ 10.43 ਵਜੇ ਦੇ ਕਰੀਬ ਵਾਪਰੀ, ਜਿਸ ਲਈ ਸਰਚ ਆਪਰੇਸ਼ਨ ਜਾਰੀ ਹੈ।

ਜਾਣਕਾਰੀ ਮੁਤਾਬਿਕ ਇਸ ਪਿੰਡ ਨੂੰ ਜਾਣ ਲਈ ਕੋਈ ਸੜਕ ਨਹੀਂ ਬਲਕਿ ਸਿਰਫ਼ ਲਟਕਦਾ ਪੁਲ ਹੈ।ਫੌਜ ਵੱਲੋਂ ਇੱਥੇ ਸਰਚ ਅਪ੍ਰੇਸ਼ਨ ਚਲਾਇਆ ਗਿਆ ਸੀ। ਇਸ ਆਪ੍ਰੇਸ਼ਨ ‘ਚ ਇੱਕ ਐਮਆਈ-17 ਅਤੇ ਦੋ ਧਰੁਵ ਹੈਲੀਕਾਪਟਰ ਤਾਇਨਾਤ ਕੀਤੇ ਗਏ ਸਨ।  ਅੱਪਰ ਸਿਆਂਗ ਦੇ ਐਸਪੀ ਜੁੰਮਰ ਬਸਰ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਖੋਜ ਅਤੇ ਬਚਾਅ ਟੀਮਾਂ ਨੂੰ ਮੌਕੇ ‘ਤੇ ਗਸ਼ਤ ਲਈ ਭੇਜਿਆ ਗਿਆ ਹੈ। ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਵੀ ਟਵੀਟ ਕਰਦਿਆਂ ਇਸ ਘਟਨਾਂ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮਹੀਨੇ ਸੂਬੇ ਵਿੱਚ ਫੌਜ ਦੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਇਹ ਦੂਜੀ ਘਟਨਾ ਹੈ। 5 ਅਕਤੂਬਰ ਨੂੰ ਤਵਾਂਗ ਜ਼ਿਲ੍ਹੇ ਵਿੱਚ ਇੱਕ ਚੀਤਾ ਹੈਲੀਕਾਪਟਰ ਕਰੈਸ਼ ਹੋ ਗਿਆ ਸੀ, ਜਿਸ ਵਿੱਚ ਸਵਾਰ ਦੋ ਪਾਇਲਟਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਸੀ।

Share This Article
Leave a Comment