ਮੋਹਾਲੀ : ਡੇਰਾਬੱਸੀ ਵਿੱਚ ਇੱਕ ਪਲਾਸਟਿਕ ਦੀ ਫੈਕਟਰੀ ਨੂੰ ਅਚਾਨਕ ਅੱਗ ਲੱਗਣ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਇਹ ਹਾਦਸਾ ਬਰਵਾਲਾ ਸੜਕ ‘ਤੇ ਬਣੀ ਰਿਧੀ ਸਿੱਧੀ ਪੋਲੀਮਰ ਫੈਕਟਰੀ ਵਿੱਚ ਵਾਪਰਿਆ ਹੈ। ਮਿਲੀ ਜਾਣਕਾਰੀ ਮੁਤਾਬਕ ਸਵੇਰੇ 5 ਵਜੇ ਫੈਕਟਰੀ ਅੰਦਰ ਅੱਗ ਲੱਗ ਗਈ। ਜਿਸ ਤੋੋਂ ਬਾਅਦ ਉੱਥੋ ਮੌਜੂਦ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ।
ਹਾਲਾਂਕਿ ਰਾਹਤ ਦੀ ਗੱਲ ਰਹੀ ਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਅੰਦਰ ਪਿਆ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ।
ਕੜੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ। ਇਸ ਫੈਕਟਰੀ ਵਿੱਚ ਪਲਾਸਟਿਕ ਦਾ ਦਾਣਾ ਬਣਾਇਆ ਜਾਂਦਾ ਸੀ। ਅੱਗ ਲੱਗਣ ਦੀ ਘਟਨਾ ਸਮੇਂ ਕੋਈ ਵੀ ਮਜ਼ਦੂਰ ਫੈਕਟਰੀ ਅੰਦਰ ਕੰਮ ਨਹੀਂ ਕਰ ਰਿਹਾ ਸੀ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚ ਗਿਆ।