ਜਲੰਧਰ: ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਦੇ ਨਾਲ ਲੱਗਦੇ ਆਬਾਦਪੁਰ ‘ਚ 14 ਸਾਲਾ ਨਾਬਾਲਗ ਲੜਕੀ ਨੇ ਖੁਦ.ਕੁਸ਼ੀ ਕਰ ਲਈ ਹੈ। ਮ੍ਰਿ.ਤਕ ਲੜਕੀ ਸਰਕਾਰੀ ਸਕੂਲ ਵਿੱਚ 7ਵੀਂ ਜਮਾਤ ਦੀ ਵਿਦਿਆਰਥਣ ਸੀ। ਜਾਣਕਾਰੀ ਅਨੁਸਾਰ ਸਕੂਲ ਤੋਂ ਵਾਪਿਸ ਆ ਕੇ ਵਿਦਿਆਰਥਣ ਨੇ ਫਾਹਾ ਲੈ ਕੇ ਖੁਦ.ਕੁਸ਼ੀ ਕਰ ਲਈ।
ਥਾਣਾ ਡਵੀਜ਼ਨ ਨੰਬਰ-6 (ਮਾਡਲ ਟਾਊਨ) ਦੀ ਪੁਲਿਸ ਨੇ ਲੜਕੀ ਦੀ ਲਾ.ਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਜ ਲੜਕੀ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ, ਜਿਸ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਬੱਚੀ ਦੀ ਮਾਂ ਨੇ ਘਰ ਵਾਪਿਸਆ ਕੇ ਆਪਣੀ ਬੇਟੀ ਨੂੰ ਲਟਕਦੀ ਦੇਖਿਆ। ਫਿਲਹਾਲ ਪਰਿਵਾਰਕ ਮੈਂਬਰਾਂ ਨੇ ਅਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਹੈ, ਜਦੋਂ ਪਰਿਵਾਰਕ ਮੈਂਬਰ ਬਿਆਨ ਦੇਣਗੇ ਤਾਂ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਦੱਸਿਆ ਕਿ ਪਰਿਵਾਰ ਝਾਰਖੰਡ ਦਾ ਰਹਿਣ ਵਾਲਾ ਹੈ। ਜਦੋਂ ਲੜਕੀ ਨੇ ਖੁਦ.ਕੁਸ਼ੀ ਕੀਤੀ ਤਾਂ ਉਸ ਦੀ ਮਾਂ ਘਰ ‘ਚ ਮੌਜੂਦ ਸੀ। ਐਸਐਚਓ ਚੌਧਰੀ ਨੇ ਦੱਸਿਆ ਕਿ ਲੜਕੀ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਅਤੇ ਮੰਗਲਵਾਰ ਨੂੰ ਸਕੂਲ ਤੋਂ ਵਾਪਿਸ ਆ ਕੇ ਆਪਣੇ ਕਮਰੇ ਵਿੱਚ ਚਲੀ ਗਈ। ਸ਼ਾਮ ਨੂੰ ਜਦੋਂ ਉਸ ਦੀ ਮਾਂ ਕਮਰੇ ਵਿਚ ਗਈ ਤਾਂ ਉਸ ਨੂੰ ਲੜਕੀ ਦੀ ਲਾ.ਸ਼ ਲਟਕਦੀ ਮਿਲੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।