ਮੋਗਾ : ਪੰਜਾਬ ‘ਚ ਅੱਜ ਕਾਂਗਰਸ ਪਾਰਟੀ ਵੀ ਕਿਸਾਨਾਂ ਦੇ ਹਕ ਵਿੱਚ ਰੈਲੀ ਕਰ ਰਹੀ ਹੈ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਵੀ ਖੂਬ ਬਿਆਨਬਾਜੀਆਂ ਕਰ ਰਹੇ ਹਨ।
ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ਇਸ ਰੈਲੀ ਦੌਰਾਨ ਸਿੱਧੂ ਸਟੇਜ ਤੋਂ ਸ਼ੇਰ ਵਾਂਗ ਦਹਾੜ ਉਠੇ। ਇਸ ਦੌਰਾਨ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਤਿੱਖੇ ਤੇਵਰ ਦਿਖਾਏ। ਦਰਅਸਲ ਸਿੱਧੂ ਜਦੋਂ ਸਟੇਜ ਤੋਂ ਬੋਲ ਰਹੇ ਸਨ ਤਾਂ ਸੁਖਜਿੰਦਰ ਸਿੰਘ ਰੰਧਾਵਾ ਉਨ੍ਹਾਂ ਕੋਲ ਪਰਚੀ ਰਖ ਜਾਂਦੇ ਹਨ।
ਇਸ ਦੌਰਾਨ ਜਿਉਂ ਹੀ ਰੰਧਾਵਾ ਵਾਪਸ ਮੁੜਦੇ ਹਨ ਤਾਂ ਸਿੱਧੂ ਕਹਿੰਦਾ ਹੈ ਕਿ, “ਓ ਭਾਜੀ ਅੱਜ ਨਾ ਰੋਕ ਪਰ ਇਸ ‘ਤੇ ਰੰਧਾਵਾ ਵੀ ਕੁਝ ਬੋਲਦੇ ਹਨ ਤਾਂ ਸਿੱਧੂ ਕਹਿੰਦਾ ਹੈ ਕਿ ਘੋੜੇ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਹੈ ਅਤੇ ਪਹਿਲਾਂ ਵੀ ਬਿਠਾਈ ਰੱਖਿਆ ਤੁਸੀਂ । ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਦਾ ਹੱਲ ਲੱਭੇ ਅਤੇ ਸਰਕਾਰਾਂ ਪਿੱਠ ਦਿਖਾਉਣ ਲਈ ਨਹੀਂ ਹੁੰਦੀਆਂ ਸਰਕਾਰਾਂ ਹੱਲ ਲਈ ਹੁੰਦੀਆਂ ਹਨ ।